The Summer News
×
Monday, 20 May 2024

2 ਕਿਲੋ 600 ਗ੍ਰਾਮ ਹੈਰੋਇਨ ਅਤੇ ਸਵਿਫਟ ਕਾਰ ਸਮੇਤ ਇੱਕ ਆਰੋਪੀ ਕਾਬੂ

ਲੁਧਿਆਣਾ : ਏ.ਆਈ.ਜੀ./ਐੱਸ.ਟੀ.ਐੱਫ/ਲੁਧਿਆਣਾ ਰੇਂਜ ਸਨੇਹਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ INSP ਹਰਬੰਸ ਸਿੰਘ ਇੰਚਾਰਜ ਐੱਸ.ਟੀ.ਐੱਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ ਦਫਤਰ ACP West ਏਰੀਆ ਥਾਣਾ ਸਰਾਭਾ ਨਗਰ ਲੁਧਿਆਣਾ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ,“ਗੁਰਜੰਟ ਸਿੰਘ ਉਰਫ ਜੰਟਾ (ਉਮਰ ਕਰੀਬ 30 ਸਾਲ) ਪੁੱਤਰ ਸਰਮੇਲ ਸਿੰਘ ਵਾਸੀ ਨੇੜੇ ਬਾਬਾ ਦੀਪ ਸਿੰਘ ਗੁਰੂਦੁਆਰਾ ਸਾਹਿਬ ਪਿੰਡ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲ੍ਹਾ ਤਰਨਤਾਰਨ” ਜਿਸਦੇ ਖਿਲਾਫ ਪਹਿਲਾਂ ਵੀ ਹੈਰੋਇਨ ਦੀ ਨਸ਼ਾ ਤਸਕਰੀ ਦਾ ਮੁਕੱਦਮਾ ਥਾਣਾ ਐਸ.ਟੀ.ਐਫ ਮੋਹਾਲੀ ਵਿਖੇ ਦਰਜ ਹੈ, ਜੋ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਜਾਇਜ ਧੰਦਾ ਕਰ ਰਿਹਾ ਹੈ ਤੇ ਜਿਸਨੇ ਹੈਰੋਇਨ ਦੀ ਸਪਲਾਈ ਕਰਨ ਲਈ ਚਿੱਟੇ ਰੰਗ ਦੀ ਇੱਕ ਸਵਿਫਟ ਕਾਰ ਨੰਬਰ HR-26-CJ-2401 ਰੱਖੀ ਹੋਈ ਹੈ, ਜਿਸਨੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਉਕਤ ਨੰਬਰੀ ਸਵਿਫਟ ਕਾਰ 'ਤੇ ਸਵਾਰ ਹੋ ਕੇ ਨੇੜੇ ਬੀ.ਕੇ. ਵੈਸ਼ਨੋ ਢਾਬਾ, ਟੀ-ਪੁਆਇੰਟ ਪਿੰਡ ਝਾਂਡੇ ਲੁਧਿਆਣਾ ਸ਼ਹਿਰ ਤੋਂ ਮੁੱਲਾਂਪੁਰ ਨੂੰ ਜਾਂਦੀ ਮੇਨ ਜੀ.ਟੀ. ਰੋਡ ਏਰੀਆ ਥਾਣਾ ਸਰਾਭਾ ਨਗਰ ਜਿਲ੍ਹਾ ਲੁਧਿਆਣਾ ਵਿਖੇ ਅਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆਉਣਾ ਹੈ, ਜੇਕਰ ਨੇੜੇ ਬੀ.ਕੇ. ਵੈਸ਼ਨੋ ਢਾਬਾ, ਟੀ-ਪੁਆਇੰਟ ਪਿੰਡ ਝਾਂਡੇ ਲੁਧਿਆਣਾ ਸ਼ਹਿਰ ਤੋਂ ਮੁੱਲਾਂਪੁਰ ਨੂੰ ਜਾਂਦੀ ਮੇਨ ਜੀ.ਟੀ. ਰੋਡ ਏਰੀਆ ਥਾਣਾ ਸਰਾਭਾ ਨਗਰ ਜਿਲ੍ਹਾ


ਲੁਧਿਆਣਾ ਵਿਖੇ ਨਾਕਾਬੰਦੀ ਕੀਤੀ ਜਾਵੇ ਅਤੇ ਨਿਗਰਾਨੀ ਰੱਖੀ ਜਾਵੇ ਤਾਂ ਉਕਤ ਗੁਰਜੰਟ ਸਿੰਘ ਉਰਫ ਜੰਟਾ ਸਮੇਤ ਸਵਿਫਟ ਕਾਰ ਨੰਬਰੀ ਉਕਤ ਦੇ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ। ਜਿਸ ਤੇ ਮੁਖਬਰੀ ਪੱਕੀ ਅਤੇ ਭਰੋਸੇਯੋਗ ਹੋਣ 'ਤੇ ਮੁਖਬਰੀ ਦੇ ਅਧਾਰ 'ਤੇ ਆਰੋਪੀ ਗੁਰਜੰਟ ਸਿੰਘ ਉਰਫ ਜੰਟਾ ਉਕਤ ਦੇ ਖਿਲਾਫ ਮੁਕੱਦਮਾ ਨੰ:351 ਮਿਤੀ 14-11-2023 ਜੁਰਮ 21 NDPS Act ਥਾਣਾ ਐੱਸ.ਟੀ.ਐੱਫ ਫੇਸ-4 ਮੋਹਾਲੀ ਜਿਲਾ ਐੱਸ.ਏ.ਐੱਸ ਨਗਰ ਵਿਖੇ ਦਰਜ ਕਰਵਾਇਆ। ਫਿਰ ਮੁਖਬਰ ਦੀ ਇਤਲਾਹ ਮੁਤਾਬਿਕ ਦੋਸ਼ੀ ਗੁਰਜੰਟ ਸਿੰਘ ਉਰਫ ਜੰਟਾ ਉਕਤ ਨੂੰ ਨੇੜੇ ਬੀ.ਕੇ. ਵੈਸ਼ਨੋ ਢਾਬਾ, ਟੀ-ਪੁਆਇੰਟ ਪਿੰਡ ਝਾਂਡੇ ਲੁਧਿਆਣਾ ਸ਼ਹਿਰ ਤੋਂ ਮੁੱਲਾਂਪੁਰ ਨੂੰ ਜਾਂਦੀ ਮੇਨ ਜੀ.ਟੀ. ਰੋਡ ਏਰੀਆ ਥਾਣਾ ਸਰਾਭਾ ਨਗਰ ਜਿਲ੍ਹਾ ਲੁਧਿਆਣਾ ਤੋਂ ਸਵਿਫਟ ਕਾਰ ਨੰਬਰੀ ਉਕਤ ਦੇ ਕਾਬੂ ਕਰਕੇ ਜਦੋਂ ਦੇਵਿੰਦਰ ਕੁਮਾਰ ਚੌਧਰੀ ਉਂਪ ਕਪਤਾਨ ਪੁਲਿਸ/ਸਪੈਸ਼ਲ ਟਾਸਕ ਫੋਰਸ/ਲੁਧਿਆਣਾ ਰੇਂਜ ਨੂੰ ਮੌਕੇ 'ਤੇ ਬੁਲਾਕੇ ਉਹਨਾਂ ਦੀ ਹਾਜਰੀ ਵਿੱਚ ਤਲਾਸ਼ੀ ਕੀਤੀ ਤਾਂ ਸਵਿਫਟ ਕਾਰ ਦੀ ਡਰਾਇਵਰ ਸੀਟ ਹੇਠੋਂ ਲੁਕੋਈ 2 ਕਿਲੋ 600 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਦੌਰਾਨੇ ਪੁੱਛਗਿਛ ਦੋਸ਼ੀ ਗੁਰਜੰਟ ਸਿੰਘ ਉਰਫ ਜੰਟਾ ਉਕਤ ਨੇ ਦੱਸਿਆ ਕਿ ਉਹ ਵਿਹਲਾ ਹੀ ਰਹਿੰਦਾ ਹੈ ਅਤੇ ਹੈਰੋਇਨ ਦੀ ਤਸਕਰੀ ਦਾ ਹੀ ਧੰਦਾ ਕਰਦਾ ਹੈ ਅਤੇ ਖੁਦ ਵੀ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੈ। ਦੋਸ਼ੀ ਗੁਰਜੰਟ ਸਿੰਘ ਉਰਫ ਜੰਟਾ ਦੇ ਖਿਲਾਫ ਪਹਿਲਾਂ ਵੀ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਵੱਲੋਂ ਮੁਕੱਦਮਾ ਨੰਬਰ 26/2019 ਅ/ਧ NDPS Act ਥਾਣਾ ਐਸ.ਟੀ.ਐਫ ਫੇਸ-4 ਮੋਹਾਲੀ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਦਰਜ ਹੈ, ਜਿਸ ਵਿੱਚ ਉਸ ਪਾਸੋਂ 2 ਕਿਲੋ 300 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਸੀ, ਜਿਸ ਮੁਕੱਦਮਾ ਵਿੱਚ ਦੋਸ਼ੀ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਕਰੀਬ ਢਾਈ ਸਾਲ ਤੱਕ ਬੰਦ ਰਹਿਣ ਤੋਂ ਬਾਅਦ ਕਰੀਬ ਇੱਕ ਸਾਲ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਜ਼ਮਾਨਤ ਉਪਰ ਆਇਆ ਹੈ। ਜਿਸਦਾ ਦੂਸਰਾ ਭਰਾ ਧਰਮਵੀਰ ਸਿੰਘ ਵੀ ਉਸ ਮੁਕੱਦਮਾ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਇੰਨਟਰਮ ਬੇਲ ਕਰਵਾਕੇ ਭਗੌੜਾ ਹੋ ਚੁੱਕਾ ਹੈ,ਜਿਸ ਦੀ ਵੀ ਭਾਲ ਜਾਰੀ ਹੈ। ਦੋਸ਼ੀ ਨੇ ਦੱਸਿਆ ਕਿ ਉਹ ਸੁੱਖਾ ਬਾਬਾ ਵਾਸੀ ਤਰਨਤਾਰਨ ਪਾਸੋਂ ਹੈਰੋਇਨ ਥੋਕ ਵਿੱਚ ਖ੍ਰੀਦ ਕੇ ਅੱਗੇ ਅਪਣੇ ਗ੍ਰਾਹਕਾਂ ਨੂੰ ਪ੍ਰਚੂਨ ਵਿੱਚ ਮਹਿੰਗੇ ਭਾਅ ਵਿੱਚ ਵੇਚਦਾ ਹੈ। ਦੋਸ਼ੀ ਕਰੀਬ 5/6 ਸਾਲ ਤੋਂ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦਾ ਆ ਰਿਹਾ ਹੈ, ਜਿਸਦੀ ਚੱਲ-ਅਚੱਲ ਜਾਇਦਾਦ ਦਾ ਪਤਾ ਲਗਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।


 ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਸ ਦੇ ਗ੍ਰਾਹਕਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਮੁਕੱਦਮਾ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਤਫਤੀਸ਼ ਜਾਰੀ ਹੈ।

Story You May Like