ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਲੁਧਿਆਣਾ ਦੇ ਹੈਬੋਵਾਲ ਰਘਵੀਰ ਪਾਰਕ ਨਜ਼ਦੀਕ ਨੌਜਵਾਨ ਦਾ ਤੇਜ਼/ਧਾਰ ਹਥਿਆ*ਰਾਂ ਨਾਲ ਕ/ਤਲ
ਲੁਧਿਆਣਾ : ਲੁਧਿਆਣਾ ਦੇ ਥਾਣਾ ਹੈਬੋਵਾਲ ਅਧੀਨ ਪੈਂਦੇ ਰਘਵੀਰ ਪਾਰਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨੌਜਵਾਨ ਦਾ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਮੌਕਾ ਇਹ ਵਾਰਦਾਤ ਤੋਂ ਆਰੋਪੀ ਫਰਾਰ ਹੋ ਗਏ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ|
ਉਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੁਲਟ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਏ ਸੀ ਅਤੇ ਚਾਕੂ ਦੇ ਨਾਲ ਵਾਰ ਕੀਤਾ ਗਿਆ ਅਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਉਧਰ ਇਸ ਸਬੰਧ ਵਿੱਚ ਮੌਕੇ ਤੇ ਪਹੁੰਚੀ ਪੁਲਿਸ ਨੇ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੇ ਜਾਂਚ ਦੀ ਗੱਲ ਕਹੀ ਹੈ ਤੇ ਕਿਹਾ ਕਿ ਰਾਹੁਲ ਕੁਮਾਰ ਉਰਫ ਰਾਜੂ ਨਾਮਕ ਯੁਵਕ ਨੂੰ ਡੀਐਮਸੀ ਹਸਪਤਾਲ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਹੈ। ਜਿੱਥੇ ਉਸਦੀ ਮੌਤ ਹੋ ਗਈ ਹੈ ਕਿਹਾ ਕਿ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਲਦ ਹੀ ਆਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ।