The Summer News
×
Sunday, 12 May 2024

ਪਿੰਡ ਤਾਜੋਵਾਲ ਅੱਡੇ 'ਚ ਕੈਟਰ ਦੀ ਫੇਟ ਵੱਜਣ ਨਾਲ ਮੌਟਰ ਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੋਈ ਮੌ.ਤ

ਨਵਾਂਸ਼ਹਿਰ (ਤੇਜ ਪ੍ਰਕਾਸ਼ ਖਾਸਾ) : ਬਲਾਚੌਰ ਰੌਪੜ ਰਾਜ ਮਾਰਗ ਤੇ ਸਥਿਤ ਅੱਡਾ ਤਾਜੋਵਾਲ ਦੇ ਨੇੜੇ ਬਾਬੇ ਦੇ ਢਾਬੇ ਦੇ ਸਾਹਮਣੇ ਕੱਟ ਤੌ ਇੱਕ ਕੈਟਰ ਜਿਸ ਦਾ ਨੰਬਰ ਐਚ ਆਰ 65 ਏ 7727 ਜੋ ਉਪਰੋਕਤ ਸਥਾਨ ਤੋਂ ਮੁੜ ਰਿਹਾ ਸੀ।ਰੌਪੜ ਵੱਲ ਤੋਂ ਬਲਾਚੌਰ ਵੱਲ ਨੂੰ ਇੱਕ ਮੌਟਰ ਸਾਈਕਲ ਮਾਰਕਾ ਹੀਰੌ ਹਾਡਾ ਸਪਲੈਂਡਰ ਆ ਰਿਹਾ ਸੀ। ਜਿਸ ਦਾ ਨੰਬਰ ਪੀ ਬੀ 20 ਡੀ 0523 ਜਿਸ ਨੂੰ ਰਾਹੁਲ ਕੁਮਾਰ ਪੁੱਤਰ ਚੇਤਨ ਕੁਮਾਰ ਰੈਲਮਾਜਰਾ ਜਿਸ ਦੀ ਉਮਰ 18 ਸਾਲ ਜੋ ਕਿ ਸਕੂਲੀ ਵਿਦਿਆਰਥੀ ਦੱਸਿਆ ਜਾ ਰਿਹਾ ਹੈ।


ਆਪਣੀ ਭੂਆ ਦੇ ਪਿੰਡ ਤੋਂ ਸਕੂਲ ਜਾ ਰਿਹਾ ਸੀ ਅਤੇ ਕੈਟਰ ਦੀ ਲਪੇਟ ਵਿੱਚ ਆ ਗਿਆ ਅਤੇ ਮੌਕੇ ਤੇ ਮੌਤ ਹੌ ਗਈ ਅਤੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਕੈਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਖਬਰ ਸੁਣਦੇ ਸਾਰ ਚੌਕੀ ਇੰਨਚਾਰਜ ਐਸ ਆਈ ਸਤਨਾਮ ਸਿੰਘ ਪੁਲੀਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਐਬੂਲੈਂਸ ਰਾਹੀ ਬਲਾਚੌਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਅਤੇ ਕੈਟਰ ਅਤੇ ਮੌਟਰ ਸਾਈਕਲ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Story You May Like