The Summer News
×
Tuesday, 21 May 2024

ਸ਼ਹਿਰ ਦੇ ਵੱਖ-ਵੱਖ ਏਰੀਆ 'ਚੋ ਵਹੀਕਲ ਚੋਰੀ ਤੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕਾਬੂ

ਲੁਧਿਆਣਾ : (ਇਕਬਾਲ ਹੈਪੀ)  ਲੁਧਿਆਣਾ ਪੁਲਿਸ ਨੂੰ ਉਸ ਸਮੇਂ ਕਾਮਜਾਬੀ ਮਿਲੀ ਜਦ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਟੀਮ ਵਲੋਂ ਵਹੀਕਲ ਚੋਰੀ ਕਰਨ ਵਾਲੇ ਗੈਂਗ ਦੇ 02 ਮੈਂਬਰਾਂ ਨੂੰ ਕਾਬੂ ਕਰਕੇ ਇਹਨਾਂ ਪਾਸੇ ਸਹਿਰ ਦੇ ਵੱਖ-ਵੱਖ ਏਰੀਆ ਵਿੱਚ ਚੋਰੀ ਕੀਤੇ ਵਹੀਕਲ ਚਾਰ ਮੋਟਰ ਸਾਇਕਲ, 2 ਐਕਟਿਵਾ, ਇੱਕ LED ਬ੍ਰਾਮਦ ਕੀਤੇ ਗਏ |


ਜਿੰਨਾ ਤੇ ਪਹਿਲਾ ਵੀ ਚੋਰੀ ਦੇ ਮੁਕੱਦਮੇ ਦਰਜ ਸਨ । ਜੋ ਹੁਣ ਵੀ ਆਉਂਦੇ ਜਾਦੇ ਰਾਹਗੀਰਾ ਨੂੰ ਡਰਾ ਧਮਕਾ ਕੇ ਵਹੀਕਲ ਖੋਹ ਲੈਦੇ ਸਨ ਅਤੇ ਅੱਗੇ ਵੇਚ ਦਿੰਦੇ ਸਨ । ਜੋ ਅੱਜ ਵੀ ਇੱਕ ਐਕਟਿਵਾ ਸਕੂਟਰੀ ਜਿਸ ਤੇ ਜਾਅਲੀ ਨੰਬਰ ਲਗਾਕੇ ਵਾਰਦਾਤ ਕਰਨ ਲਈ ਟੇਡੀ ਰੋਡ ਤੇ ਘੁੰਮ ਰਹੇ ਸਨ । ਜਿਨ੍ਹਾਂ ਤੇ ਮੁਕੱਦਮਾ ਦਰਜ ਕਰਾਕੇ ਦੋਸ਼ੀਆਨ ਨੂੰ ਗਲੀ ਨੰਬਰ 8 ਮੁਹੱਲਾ ਸੂਰਜ ਨਗਰ ਨਿਊ ਸਿਮਲਾਪੁਰੀ ਲੁਧਿਆਣਾ ਤੋਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਅਤੇ ਜਾਅਲੀ ਨੰਬਰ ਵਾਲੀ ਐਕਟਿਵਾ ਅਤੇ ਦੋਸ਼ੀਆਂ ਦੇ ਇਕਸਾਰ ਬਿਆਨ ਤੇ ਚਾਰ ਮੋਟਰ ਸਾਇਕਲ, 2 ਐਕਟਿਵਾ, ਇੱਕ LED ਬ੍ਰਾਮਦ ਕੀਤੇ। 

Story You May Like