The Summer News
×
Sunday, 12 May 2024

ਟਰੱਕ ਅਤੇ ਟਰੈਕਟਰ ਟਰਾਲੀ ਦੀ ਹੋਈ ਭਿਆਨਕ ਟੱਕਰ 'ਚ 1 ਦੀ ਮੌਤ 'ਤੇ 2 ਗੰਭੀਰ ਜਖਮੀ

ਹੁਸ਼ਿਆਰਪੁਰ : ਦਸੂਹਾ ਨਜ਼ਦੀਕ ਪੈਂਦੇ ਰੰਧਾਵਾ ਅੱਡਾ ਵਿਖੇ ਅੱਜ ਤੜਕੇ ਕਰੀਬ 3 ਬਜੇ ਟਰੱਕ ਅਤੇ ਟ੍ਰੈਕਟਰ ਦੀ ਟੱਕਰ ਵਿੱਚ ਇਕ ਨੌਜਵਾਨ ਦੀ ਮੌਤ ਅਤੇ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਦੇਦੇ ਹੋਏ ਟ੍ਰੈਕਟਰ ਚਲਾ ਰਹੇ  ਨੌਜਵਾਨ  ਇੰਦਰਜੀਤ ਨੇ ਦੱਸਿਆ ਕੀ ਪਿੰਡ ਸਗਰਾਂ ਅਤੇ ਮੀਰਪੁਰ ਤੋਂ ਅਸੀਂ ਨੌਜਵਾਨ ਦੋਸਤ ਇਕੱਠੇ ਹੋ ਕੇ ਦਰਸ਼ਨ ਲਈ ਆਨੰਦਪੁਰ ਸਾਹਿਬ ਗਏ ਸੀ।


ਵਾਪਸੀ ਵਿਚ ਰੰਧਾਵਾ ਪੈਟ੍ਰੋਲ ਪੰਪ ਦੇ ਸਾਮਣੇ ਹੋਸ਼ਿਆਰਪੁਰ ਵਲੋਂ ਆ ਰਹੇ ਟਰੱਕ ਨੇ ਪਿੱਛੋਂ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿਤੀ ਜਿਸ ਕਰਕੇ ਟਰਾਲੀ ਵਿਚ ਸੋ ਰਹੇ ਨੌਜਵਾਨ ਨਵਦੀਪ ਸਿੰਘ ਨਵੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਸਾਜਨ ਸਿੰਘ ਨਿਵਾਸੀ ਮੀਰਪੁਰ  ,ਰਿਪੁ ਦਮਨ ਨਿਵਾਸੀ ਸਗਰਾਂ ਦੋਨੋਂ ਗੰਭੀਰ ਜ਼ਖਮੀ ਹੋ ਗਏ। ਮੌਕੇ ਉਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਜ਼ਖਮੀ ਦੋਨੋ ਨੌਜਵਾਨਾਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿਥੇ ਜ਼ਖਮੀ ਦੋਨੋਂ ਨੌਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਟਰੱਕ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦਸੂਹਾ ਪੁਲਿਸ ਵਲੋਂ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। 


 

Story You May Like