The Summer News
×
Tuesday, 21 May 2024

ਸਕੇਟਿੰਗ ਰਿੰਗ 'ਚ ਆਈਆਂ ਦਰਾਰਾਂ ਲਈ ਜਿੰਮੇਵਾਰ ਕੌਣ? MLA ਗੋਗੀ ਨੇ ਕੀਤੀ ਕਾਰਵਾਈ ਦੀ ਮੰਗ

ਲੁਧਿਆਣਾ, 19 ਅਪ੍ਰੈਲ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਘੋਟਾਲਿਆ ਉਪਰੰਤ ਠੱਲ ਪਾਉਣ ਲਈ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ । ਪਰ ਫੇਰ ਵੀ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ । ਜਿਨ੍ਹਾਂ ਤੋਂ ਬਾਅਦ ਸੁਆਲ ਖੜੇ ਹੋਣੇ ਲਾਜ਼ਮੀ ਹੋ ਜਾਂਦੇ ਹਨ । ਅਜਿਹਾ ਹੀ ਇਕ ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਬਣੇ ਸਕੇਟਿੰਗ ਰਿੰਗ ਦੀ ਮੁਰੰਮਤ ਨੂੰ ਲੈਕੇ ਸਾਹਮਣੇ ਆਇਆ ਹੈ । ਜਿਸ ਦੀ ਮੁਰੰਮਤ ਦੋ ਮਹੀਨੇ ਪਹਿਲਾਂ ਹੀ ਤਕਰੀਬਨ 98 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ ਸੀ। ਪਰ ਦੋ ਮਹੀਨੇ ਵਿੱਚ ਹੀ ਸਕੇਟਿੰਗ ਰਿੰਗ ਵਿੱਚ ਦਰਾੜਾਂ ਆ ਗਈਆਂ। ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਠੇਕੇਦਾਰ ਦੀ ਬਕਾਇਆ ਰਾਸ਼ੀ ਰੋਕ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ । ਇਥੇ ਰੋਜ਼ਾਨਾ ਸੌ ਦੇ ਕਰੀਬ ਬੱਚੇ ਸਕੇਟਿੰਗ ਲਈ ਆਉਂਦੇ ਹਨ।


ਇਸ ਮਾਮਲੇ ਨੂੰ ਲੈ ਕੇ ਜਦੋਂ ਸਕੇਟਿੰਗ ਰਿੰਗ ਦੇ ਕੇਅਰ ਟੇਕਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਹੀ ਇਸਦੀ ਮੁਰੰਮਤ ਕੀਤੀ ਗਈ ਹੈ  , ਉਸ ਨੇ ਦੱਸਿਆ ਕਿ ਇੱਥੇ ਸੌ ਦੇ ਕਰੀਬ ਬੱਚੇ ਰੋਜ਼ਾਨਾ ਸਕੇਟਿੰਗ ਕਰਨ ਲਈ ਆਉਂਦੇ ਹਨ । ਉਸ ਨੇ ਦੱਸਿਆ ਕਿ ਵੱਡੀਆਂ ਦਰਾੜਾਂ ਪੈ ਚੁੱਕੀਆਂ ਹਨ ਅਤੇ ਬੱਚੇ ਬਚਕੇ ਸਕੇਟਿੰਗ ਕਰਦੇ ਹਨ। ਕੇਅਰ ਟੇਕਰ ਵਲੋਂ ਵੀ ਇਹ ਗੱਲ ਕਹੀ ਗਈ ਹੈ ਠੇਕੇਦਾਰ ਦੀ ਗਲਤੀ ਹੈ।


ਉੱਥੇ ਜਦੋਂ ਵਿਧਾਇਕ ਨੂੰ ਇਸ ਗੱਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਪੱਲਾ ਝਾੜਦੇ ਹੋਏ ਪਿਛਲੀ ਸਰਕਾਰ ਦੀ ਗਲਤੀ ਕੱਢੀ ਅਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੁਆਰਾ ਕੀਤੀਆਂ ਕਾਰਵਾਈਆਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 20 ਤੋਂ 25 ਲੱਖ ਦੇ ਕਰੀਬ  ਠੇਕੇਦਾਰ ਦਾ ਬਕਾਇਆ ਰੋਕਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਉਸ ਨੂੰ ਬਲੈਕ ਲਿਸਟ ਵੀ ਕੀਤਾ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਪਹਿਲਾਂ ਹੀ ਵਿਜੀਲੈਂਸ ਵਿਭਾਗ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੋਸ਼ੀ ਨੂ ਬਖਸ਼ਿਆ ਨਹੀਂ ਜਾਵੇਗਾ ।

Story You May Like