The Summer News
×
Thursday, 16 May 2024

ਇਸ ਅਦਾਕਾਰ ਨੇ ਸਮਾਜਿਕ ਮੁੱਦਾ ਚੁੱਕਦੇ ਹੋਏ ਦਿੱਤਾ ਇਹੋ ਜਿਹਾ ਸਵਾਲ, ਦੇਖੋ ਵੀਡਿਓ

ਚੰਡੀਗੜ੍ਹ :  ਨੁਸਰਤ ਭਰੂਚਾ ਜਿਸ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਹੁਣ ਉਹ ਜਲਦ ਹੀ ਫਿਲਮ ‘ਜਨਹਿਤ ਮੈਂ ਜਾਰੀ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨੂੰ ਲੈ ਕੇ ਨੁਸਰਤ  ਸੁਰਖੀਆਂ ‘ਚ ਰਹੀ ਹੈ।  ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਨਾਲ ਜਨਤਾ ਨੇ ਇਸ ਨੂੰ ਬਹੁਤ ਪਸੰਦ ਕੀਤਾ


ਨੁਸਰਤ ਇਸ ਵਾਰ ਸਮਾਜਿਕ ਮੁੱਦਿਆਂ ‘ਤੇ ਫਿਲਮ ਲੈ ਕੇ ਆਈ ਹੈ। ਜਿਸ ਵਿੱਚ ਉਹ ਕੰਡੋਮ ਵੇਚ ਕੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਂਦੀ ਨਜ਼ਰ ਆ ਰਹੀ ਹੈ। ਨੁਸਰਤ ਨੇ ਸਮਾਜਿਕ ਮੁੱਦਿਆਂ ਦੇ ਨਾਲ ਹਾਸਰਸ ਵੀ ਲਿਆਂਦਾ ਹੈ। ਟ੍ਰੇਲਰ ਦੀ ਸ਼ੁਰੂਆਤ ਨੁਸਰਤ ਇੱਕ ਕੰਡੋਮ ਕੰਪਨੀ ਵਿੱਚ ਕੰਮ ਕਰਦੀ ਹੈ। ਜਿੱਥੇ ਉਹ ਬੇਝਿਜਕ ਕੰਮ ਕਰਨ ਲੱਗ ਜਾਂਦੀ ਹੈ। ਨੁਸਰਤ ਦੀ ਜ਼ਿੰਦਗੀ ਵਿਚ ਮੁਸੀਬਤਾਂ ਉਦੋਂ ਆਉਂਦੀਆਂ ਹਨ ਜਦੋਂ ਉਸ ਦਾ ਵਿਆਹ ਹੋ ਜਾਂਦਾ ਹੈ ਅਤੇ ਉਸ ਦੇ ਸਹੁਰੇ ਘਰ ਉਸ ਦੀ ਨੌਕਰੀ ਨੂੰ ਲੈ ਕੇ ਪ੍ਰੇਸ਼ਾਨ ਹੁੰਦੇ ਹਨ।


ਟ੍ਰੇਲਰ ਵਿੱਚ ਜਿੱਥੇ ਹਾਸਾ-ਮਜ਼ਾਕ ਚੱਲ ਰਿਹਾ ਹੈ, ਉੱਥੇ ਅੰਤ ਵਿੱਚ ਇੱਕ ਅਚਾਨਕ ਸਮਾਜਿਕ ਮੁੱਦਾ ਦਿਖਾਇਆ ਗਿਆ ਹੈ। ਨੁਸਰਤ ਗਰਭਪਾਤ ਅਤੇ ਲੜਕੀਆਂ ਲਈ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਇਹ ਸਿਰਫ਼ ਮਰਦਾਂ ਲਈ ਜ਼ਰੂਰੀ ਹੈ, ਔਰਤਾਂ ਲਈ ਜ਼ਰੂਰੀ ਹੈ।


Story You May Like