The Summer News
×
Tuesday, 21 May 2024

ਇਸ ਸਾਬਕਾ ਭਾਰਤੀ ਕ੍ਰਿਕਟਰ ਨੇ ਆਪਣੀ ਪਤਨੀ ਨਾਲ ਕੀਤੀ ਕੁੱਟ+ਮਾਰ, ਪਤਨੀ ਨੇ ਕਰਵਾਈ FIR

ਚੰਡੀਗੜ੍ਹ : ਵਿਨੋਦ ਕਾਂਬਲੀ ਸਾਬਕਾ ਭਾਰਤੀ ਕ੍ਰਿਕਟਰ ਨੇ ਕੀਤਾ ਕੁਝ ਅਜਿਹਾ ਜਿਸ ਕਾਰਨ ਲੋਕ ਵੀ ਬਹੁਤ ਗੁੱਸੇ ‘ਚ ਹਨ। ਦਸ ਦਈਏ ਕਿ ਵਿਨੋਦ ਕਾਂਬਲੀ ਨੇ ਸ਼ਰਾਬੀ ਹਾਲਤ ‘ਚ ਘਰ ਆ ਕੇ ਆਪਣੀ ਪਤਨੀ ਐਂਡਰੀਆ ਹੈਵਿਟ ਦੇ ਸਿਰ ‘ਤੇ ਪੈਨ ਮਾਰ ਕੇ ਹਮਲਾ ਕੀਤਾ। ਜਿਸ ਨਾਲ ਉਸ ਨੂੰ ਗੰਭੀਰ ਸੱਟ ਲੱਗੀ ਹੈ। ਇਹ ਮਾਮਲਾ  3 ਫਰਵਰੀ ਦਾ ਹੈ ਉਸ ਦਿਨ ਪਤਨੀ ਐਂਡਰੀਆ ਨੇ ਬਾਂਦਰਾ ਪੁਲਿਸ ਕੋਲ ਜਾ ਕੇ FIR ਦਰਜ ਕਰਵਾਈ ਹੈ। ਪੁਲਿਸ ਨੇ ਕਾਂਬਲੀ 'ਤੇ ਕ੍ਰਮਵਾਰ ਧਾਰਾ 324 ਅਤੇ 504 ਤਹਿਤ ਮਾਮਲਾ ਦਰਜ ਕੀਤਾ ਹੈ।


ਇਹ ਘਟਨਾ ਉਸ ਸਮੇਂ ਵਾਪਰੀ ਜਦ ਕਾਂਬਲੀ  ਸ਼ਰਾਬੀ ਹਾਲਤ ਵਿੱਚ ਆਪਣੇ ਫਲੈਟ ਵਿੱਚ ਪਹੁੰਚਿਆ ਤੇ ਉਸਨੇ ਆਪਣੀ ਪਤਨੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕੀਤੀਆਂ। ਇਹ ਵੀ ਦਸ ਦਈਏ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਤਦ  ਕਾਂਬਲੀ ਦਾ 12 ਸਾਲ ਦਾ ਬੇਟਾ ਵੀ ਉੱਥੇ ਮੌਜੂਦ ਸੀ।  ਪਰ ਨਾਰਾਜ਼ ਕਾਂਬਲੀ ਇਸ ਦੀ ਬਜਾਏ ਰਸੋਈ ਵਿਚ ਗਿਆ ਅਤੇ ਖਾਣਾ ਪਕਾਉਣ ਵਾਲਾ ਪੈਨ ਲਿਆਇਆ ਜੋ ਉਸਨੇ ਐਂਡਰੀਆ 'ਤੇ ਸਿਰ ‘ਤੇ ਮਾਰਿਆ।

Story You May Like