The Summer News
×
Monday, 20 May 2024

ਪੰਜਾਬ ਦੇ ਨੌਜਵਾਨ ਨੇ ਵਿਦੇਸ਼ ‘ਚ ਕੀਤਾ ਨਾਮ ਰੋਸ਼ਨ, ਬਟੋਰ ਰਿਹਾ ਇਸ ਤਰ੍ਹਾਂ ਸੁਰਖੀਆਂ

ਲੁਧਿਆਣਾ : ਪੰਜਾਬ ਦੇ ਨੌਜਵਾਨ ਦੇਸ਼ ‘ਚ ਹੀ ਨਹੀਂ ਬਲਕਿ ਵਿਦੇਸ਼ ‘ਚ ਵੀ ਸੁਰਖੀਆਂ ਬਟੋਰ ਰਹੇ ਹਨ। ਪੰਜਾਬ ਦੇ ਨੌਜਵਾਨ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਅੱਜ ਗੱਲ ਕਰਦੇ ਹਾਂ ਸਹਿਜਾਪਾਲ ਸਿੰਘ ਦੀ ਜੋ ਕਿ ਸਾਰੇ ਵਿਦੇਸ਼ ‘ਚ ਛਾਇਆ ਹੋਇਆ ਹੈ। ਪੰਜਾਬੀ ਨੌਜਵਾਨ ਵਿਦੇਸ਼ ‘ਚ ਜਾ ਕੇ ਸਫ਼ਲਤਾ ਦੇ ਝੰਡੇ ਗੱਡ ਰਹੇ ਹਨ।


ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਸਹਿਜਾਪਾਲ ਸਿੰਘ ਵਿਦੇਸ਼ਾਂ ਵਿੱਚ ਵੀ ਸੁਰਖੀਆਂ ਬਟੋਰ ਰਿਹਾ ਹੈ। ਸਹਿਜਪਾਲ ਅਮਰੀਕਾ ਦੇ ਬਹੁ-ਰਾਸ਼ਟਰੀ ਨਿਵੇਸ਼ ਬੈਂਕ ਮੋਰਗਨ ਸਟੈਨਲੇ ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਹਿੱਸਾ ਰਿਹਾ ਹੈ। ਜਿਸ ਕਾਰਨ ਨਿਊਯਾਰਕ ਸਿਟੀ ਦੇ ਟਾਈਮ ਸਕੁਏਅਰ ‘ਤੇ ਸਹਿਜਪਾਲ ਦੀ ਤਸਵੀਰ ਲਗਾਈ ਗਈ ਹੈ।  ਇਸ ਪ੍ਰੋਗਰਾਮ ਤਹਿਤ ਸਹਿਜਪਾਲ ਹੁਣ ਤਕਨਾਲੋਜੀ ਖੋਜ ਦੇ ਅਤਿ-ਆਧੁਨਿਕ ਖੇਤਰਾਂ ਵਿੱਚ ਕੰਮ ਕਰੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੰਜਾਬੀ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ। ਪਤਾ ਲੱਗਾ ਹੈ ਕਿ ਸਹਿਜਪਾਲ ਨੇ ਥਾਪਰ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।


Story You May Like