The Summer News
×
Friday, 17 May 2024

ਲੁਧਿਆਣਾ 'ਚ 'ਮਿਕਸ ਲੈਂਡ ਯੂਜ਼' 'ਤੇ ਲਟਕ ਰਹੀ ਤਲਵਾਰ, ਕਾਰੋਬਾਰੀਆਂ ਨੂੰ ਸਤਾਉਣ ਲੱਗਾ ਕੰਮ ਬੰਦ ਹੋਣ ਦਾ ਡਰ

ਲੁਧਿਆਣਾ, 10 ਅਪ੍ਰੈਲ : ਪੰਜਾਬ ਦੇ ਵਿੱਚ ਮਿਕਸ ਲੈਂਡ ਯੂਜ਼ ਉਤੇ ਹੁਣ ਤਲਵਾਰ ਲਟਕ ਰਹੀ ਹੈ, ਜਿਸ ਨੂੰ ਲੈਕੇ ਆਪਣੇ ਘਰਾਂ 'ਚ ਛੋਟੀਆਂ ਫੈਕਟਰੀਆਂ ਚਲਾਉਣ ਵਾਲਿਆਂ ਨੂੰ ਆਪਣਾ ਕੰਮ ਬੰਦ ਹੋਣ ਦਾ ਡਰ ਸਤਾਉਣ ਲੱਗ ਪਿਆ ਹੈ।


 ਦੱਸ ਦਾਈਏ ਕੇ ਲੁਧਿਆਣਾ ਦੇ 72 ਥਾਵਾਂ ਤੇ 50 ਹਜ਼ਾਰ ਦੇ ਕਰੀਬ ਮਿਕਸ ਲੈਂਡ ਯੂਜ਼ 'ਤੇ ਫੈਕਟਰੀਆਂ ਚੱਲ ਰਹੀਆਂ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਦੀ ਮਿਆਦ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਇੰਡਸਟਰੀ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਜਾ ਰਹੀ। ਸਰਕਾਰ ਵਲੋਂ ਮਿਕਸ ਲੈਂਡ ਯੂਜ਼ ਜਗਾਹ 'ਤੇ ਲੱਗੀਆਂ ਫੈਕਟਰੀਆਂ ਨੂੰ ਸਤੰਬਰ ਤੱਕ ਉਥੋਂ ਹਟਾਉਣ ਦਾ ਸਮਾਂ ਦਿੱਤਾ ਗਿਆ ਸੀ। ਹੁਣ ਲੈਂਡ ਯੂਜ਼ 'ਤੇ ਫੈਕਟਰੀਆਂ ਚਲਾਉਣ ਵਾਲੇ ਕਾਰੋਬਾਰੀ ਸਰਕਾਰ ਦੇ ਵਿਰੋਧ 'ਚ ਉਤਰ ਆਏ ਹਨ।


ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ 72 ਇਲਾਕਿਆਂ ਦੇ ਵਿਚ 70 ਫ਼ੀਸਦੀ ਘਰਾਂ ਦੇ ਅੰਦਰ ਇੰਡਸਟਰੀ ਚੱਲਦੀ ਹੈ। ਇਸ ਕਰਕੇ ਸਰਕਾਰ ਨੂੰ ਇਸ ਨੂੰ ਬੰਦ ਕਰਨ ਦੀ ਥਾਂ ਤੇ ਇਹਨਾਂ ਨੂੰ ਇੰਡਸਟਰੀ ਏਰੀਆ ਐਲਾਨਿਆ ਜਾਵੇ, ਕਾਰੋਬਾਰੀਆਂ ਦਾ ਕਹਿਣਾ ਹੈ ਕਿ 50 ਹਜ਼ਾਰ ਫੈਕਟਰੀਆਂ ਦੇ ਨਾਲ ਲੱਖਾਂ ਪਰਿਵਾਰਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ, ਅਜਿਹਾ ਕਰਨ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਣਗੇ ਅਤੇ ਲੇਬਰ ਵੀ ਵੇਹਲੀ ਹੋ ਜਾਵੇਗੀ।

Story You May Like