The Summer News
×
Monday, 20 May 2024

ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਅਗਵਾਈ 'ਚ ਬਾਲ ਘਰਾਂ 'ਚ ਮਨਾਇਆ ਖੇਡ ਉਤਸਵ

ਲੁਧਿਆਣਾ, 28 ਅਪ੍ਰੈਲ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਸ਼ਮੀ ਦੀ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਬਾਲ ਘਰਾਂ (ਚਿਲਡਰਨ ਹੋਮ, ਜਮਾਲਪੁਰ, ਸਹਿਯੋਗ ਹਾਫ ਵੇ ਹੋਮ, ਜਮਾਲਪੁਰ, ਅਬਜਰਵੇਸ਼ਨ ਹੋਮ, ਸ਼ਿਮਲਾਪੁਰੀ) ਅਤੇ ਗੈਰ-ਸਰਕਾਰੀ ਬਾਲ ਘਰਾਂ (ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਅਤੇ ਹੈਂਵਨਲੀ ਏਂਜਲਸ ਚਿਲਡਰਨ ਹੋਮ) ਵਿਖੇ 25 ਤੋਂ 28 ਅਪ੍ਰੈਲ ਤੱਕ ਖੇਡ ਉਤਸਵ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋ ਅਜਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਭਾਰਤ ਸਰਕਾਰ ਵੱਲੋ ਪ੍ਰਾਪਤ ਗ੍ਰਾਂਟ ਵਾਲੀਆਂ ਸੰਸਥਾਵਾਂ ਵਿੱਚ ਰਹਿ ਰਹੇ ਬੱਚਿਆਂ ਲਈ ਖੇਡ ਮੇਲਾ  ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਇਹ ਪਹਿਲਕਦਮੀ ਕੀਤੀ ਗਈ।


ਇਸ ਖੇਡ ਮੇਲੇ ਵਿੱਚ ਬੱਚਿਆਂ ਨੂੰ ਇੰਨਡੋਰ ਗੇਮਾਂ (ਕੈਰਮ ਬੋਰਡ, ਚੈਸ, ਲੂਡੋ) ਅਤੇ ਆਊਂਟਡੋਰ ਗੇਮਾਂ (50-100 ਮੀਟਰ ਦੀ ਰੇਸ, ਰਿਲੇ ਰੇਸ, ਰੱਸੀ ਖਿੱਚਣਾ, ਫੁੱਟਬਾਲ, ਵਾਲੀਵਾਲ ਆਦਿ) ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਜਿਹੜੇ-ਜਿਹੜੇ ਬੱਚਿਆਂ ਨੇ ਹਿੱਸਾ ਲਿਆ, ਉਨ੍ਹਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਇਸ ਖੇਡ ਮੇਲੇ ਨੂੰ ਸੁਚੱਜੇ ਢੰਗ ਨਾਲ ਸਿਰੇ ਚਾੜ੍ਹਨ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਸਿੱਖਿਆ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਰਿਹਾ।


ਇਸ ਖੇਡ ਉਤਸਵ ਦੌਰਾਨ ਮੁਬੀਨ ਕੁਰੈਸ਼ੀ (ਬਾਲ ਸੁਰੱਖਿਆ ਅਫਸਰ, IC) ਜਿਲ੍ਹਾਂ ਬਾਲ ਸੁਰੱਖਿਆ ਯੂਨਿਟ ਅਤੇ ਧਰਮ ਸਿੰਘ (DPE), ਅਮਰਜੀਤ ਸਿੰਘ (ਪੀ.ਟੀ.ਆਈ), ਬਲਜਿੰਦਰ ਸਿੰਘ (ਡੀ.ਪੀ.ਈ.), ਦਵਿੰਦਰ ਸਿੰਘ (ਡੀ.ਪੀ.ਈ.), ਦੀਪਕ ਕੁਮਾਰ (ਡੀ.ਪੀ.ਈ.) ਅਤੇ ਮਨਪ੍ਰੀਤ ਸਿੰਘ (ਡੀ.ਪੀ.ਈ.), ਜਸਵੀਰ ਕੌਰ (ਪੀ.ਟੀ.ਆਈ.), ਗਗਨਦੀਪ ਕੌਰ (ਡੀ.ਪੀ.ਆਈ.), ਜਸਪ੍ਰੀਤ ਕੌਰ (ਡੀ.ਪੀ.ਆਈ.), ਹਰਦੀਪ ਸਿੰਘ (ਡੀ.ਪੀ.ਆਈ.), ਰਮਨਦੀਪ ਸਿੰਘ, ਬਿੱਕਰ ਸਿੰਘ (ਡੀ.ਪੀ.ਆਈ.) ਸਿੱਖਿਆ ਵਿਭਾਗ ਅਤੇ ਮਨਦੀਪ ਸਿੰਘ, ਸਰਪੰਚ, ਪਿੰਡ ਰਾਮਪੁਰ ਆਦਿ ਮੈਂਬਰ ਸ਼ਾਮਲ ਸਨ। ਸਮੂਹ ਬਾਲ ਘਰਾਂ ਦੇ ਬੱਚਿਆਂ ਵਲੋਂ ਖੇਡਾਂ ਪ੍ਰਤੀ ਕਾਫੀ ਰੁਝਾਨ ਅਤੇ ਦਿਲਚਸਪੀ ਦਿਖਾਈ ਗਈ ।

Story You May Like