The Summer News
×
Monday, 29 April 2024

ਥਾਣਾ ਮੇਹਰਬਾਨ ਦੇ ਇਲਾਕੇ ਵਿਚ ਹੋਏ ਅੰਨ੍ਹੇ ਕਤਲ ਦੀ ਗੁੱਥੀ 12 ਘੰਟੇ ‘ਚ ਸੁਲਝਾਈ

(ਇਕਬਾਲ ਹੈਪੀ)


ਲੁਧਿਆਣਾ : ਥਾਣਾ ਮੇਹਰਬਾਨ ਦੇ ਪਿੰਡ ਸਸਰਾਲੀ ਕਲੋਨੀ, ਲੁਧਿਆਣਾ ਦੇ ਰਹਿਣ ਵਾਲੇ ਬਲਕਾਰ ਸਿੰਘ (ਮ੍ਰਿਤਕ ਦੇ ਪਿਤਾ ਅਜਮੇਰ ਸਿੰਘ ਪੁੱਤਰ ਲੇਟ ਗੁਰਬਚਨ ਸਿੰਘ ਵਾਸੀ ਪਿੰਡ ਸਸਰਾਲੀ ਕਲੋਨੀ, ਲੁਧਿਆਣਾ ਨੇ ਮਿਤੀ 21-07-2022 ਨੂੰ ਬਿਆਨ ਕੀਤਾ ਕਿ ਉਸ ਦਾ ਲੜਕਾ ਬਲਕਾਰ ਸਿੰਘ ਉਮਾਰ ਕਰੀਬ 35 ਸਾਲ ਮਿਤੀ 21-07-2022 ਨੂੰ ਆਪਣੀ ਕਾਰ ਨੰਬਰੀ PB-10-GU-S720 ਮਾਰਕਾ ਅਰਟਿਗਾ ਵਿਚ ਸਵਾਰ ਹੋ ਕੇ ਵਕਤ 2 ਵਜੇ ਦੁਪਹਿਰ ਨੂੰ ਘਰ ਤੋਂ ਨਿਕਲਿਆ ਸੀ ਅਤੇ ਕਰੀਬ 04:30 ਪੀ.ਐਮ, ਉਸ ਦਾ ਮੋਬਾਇਲ ਫੋਨ ਸਵਿਚ ਆਫ ਆਉਣ ਲੱਗ ਪਿਆ। ਕਾਰ ਵਿਚ ਲੱਗੇ GPS ਸਿਸਟਮ ਦੀ ਲੁਕੇਸ਼ਨ ਟਰੇਸ ਕਰਨ ਤੇ ਸਤਲੁਜ ਦਰਿਆ ਪਿੰਡ ਰੋੜ੍ਹ ਦੇ ਬੰਨ ਉਕਤ ਕਾਰ ਖੜੀ ਮਿਲੀ ਅਤੇ ਆਲੇ ਦੁਆਲੇ ਵੇਖਿਆ ਤਾਂ ਉਸ ਦੇ ਬੇਟੇ ਬਲਕਾਰ ਸਿੰਘ ਦੀ ਲਾਸ਼ ਝਾੜੀਆਂ ਵਿਚ ਪਈ ਸੀ। ਜਿਸ ਦੇ ਸਿਰ ਅਤੇ ਗਲੇ ਪਰ ਤੇਜ਼ਧਾਰ ਹਥਿਆਰਾਂ ਦੇ ਜਖ਼ਮ ਸਨ ਅਤੇ ਖੂਨ ਡੁੱਲਿਆ ਹੋਇਆ ਸੀ।


ਜਿਸਨੂੰ ਕਿਸੇ ਨਾਮਲੂਮ ਵਿਅਕਤੀ ਨੇ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਦੇ ਵਾਰ ਕਰਕੇ ਕਤਲ ਦਿੱਤਾ। ਜਿਸ ਦੇ ਬਿਆਨਾ ਤੇ ਮੁਕੱਦਮਾ ਨੰਬਰ 85 ਮਿਤੀ 21-07-2022 ਅਧੀਨ ਧਾਰਾ 302,34 ਭਾ,ਦੰਡ ਥਾਣਾ ਮੇਹਰਬਾਨ, ਲੁਧਿਆਣਾ ਬਰਖਿਲਾਫ ਅਣਪਛਾਤੇ ਵਿਆਕਤੀ ਦੇ ਦਰਜ ਰਜਿਸਟਰ ਕੀਤਾ ਗਿਆ । ਡਾ. ਕੌਸਤੁਬ ਸ਼ਰਮਾ, IPS, ਕਮਿਸ਼ਨਰ ਪੁਲਿਸ, ਲੁਧਿਆਣਾ ਜੀ ਵੱਲੋਂ ਦਿਤੇ ਦਿਸ਼ਾ ਨਿਰਦੇਸ਼ਾ ਤਹਿਤ ਵੱਖ-ਵੱਖ ਤਫ਼ਤੀਸ਼ੀ ਟੀਮਾਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਮੁਕੱਦਮੇਂ ਵਿਚ ਵੱਖਵੱਖ ਟੈਕਨੀਕਲ ਐਂਗਲਾਂ ਤੋਂ ਤਫ਼ਤੀਸ਼ ਅਮਲ ਵਿਚ ਲਿਆਦੀ ਗਈ। ਦੋਰਾਨੇ ਤਫ਼ਤੀਸ਼ ਥਾਣਾ ਮੇਹਰਬਾਨ, ਲੁਧਿਆਣਾ ਅਤੇ ਸੀ.ਆਈ.ਏ.-1, ਲੁਧਿਆਣਾ ਵੱਲੋਂ ਇਕੱਠਿਆਂ ਕਾਰਵਾਈ ਕਰਕੇ ਅੰਨੇ ਕਤਲ ਦੇ ਮੁਕੱਦਮੇ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਸੁਲਝਾਉਦੇ ਹੋਏ ਦੋਸ਼ੀ ਗੁਰਦੀਪ ਸਿੰਘ (ਮ੍ਰਿਤਕ ਦਾ ਭਰਾ) ਅਤੇ ਸੋਰਭ ਕੁਮਾਰ ਨੂੰ ਕਾਬੂ ਕੀਤਾ ਗਿਆ। ਗੁਰਦੀਪ ਸਿੰਘ ਨੇ ਮੰਨਿਆ ਕਿ ਪ੍ਰਾਪਰਟੀ ਦੇ ਝਗੜੇ ਕਾਰਨ ਉਸ ਨੇ ਆਪਣੇ ਭਰਾ ਬਲਕਾਰ ਸਿੰਘ ਦਾ ਸੁਪਾਰੀ ਦੇ ਕੇ ਕਤਲ ਕਰਵਾਇਆ ਹੈ।


Story You May Like