The Summer News
×
Friday, 17 May 2024

ਦਿ ਫਿੰਚ ਨੇ ਲੁਧਿਆਣਾ ਵਿੱਚ ਖੋਲਿਆ ਆਪਣਾ ਆਊਟਲੈਟ

ਲੁਧਿਆਣਾ, 18 ਜਨਵਰੀ, 2023: ਮੁੰਬਈ ਅਤੇ ਚੰਡੀਗੜ੍ਹ ਵਿੱਚ ਭੋਜਨ ਪ੍ਰੇਮੀਆਂ ਅਤੇ ਪਾਰਟੀ ਦੇ ਸ਼ੌਕੀਨਾਂ ਦੇ ਵਿੱਚ ਇੱਕ ਕ੍ਰੇਜ਼ ਬਣਾਉਣ ਤੋਂ ਬਾਅਦ, ਮਸ਼ਹੂਰ ਰੈਸਟੋਰੈਂਟ ਅਤੇ ਬਾਰ ਚੇਨ - ਦਿ ਫਿੰਚ ਨੇ ਲੁਧਿਆਣਾ ਵਿੱਚ ਇੱਕ ਵਿਸ਼ਾਲ ਜਗਮਗਾਉਂਦੀ ਆਊਟਲੈਟ ਨਾਲ, ਸ਼ਹਿਰ ਵਿੱਚ ਕਲੱਬਿੰਗ ਅਤੇ ਖਾਣੇ ਦੇ ਤਜੁਰਬੇ ਨੂੰ ਇੱਕ ਨਵਾਂ ਨਜ਼ਰੀਆ ਪੇਸ਼ ਕਰਦਿਆਂ ਹੋਏ, ਪੰਜਾਬ ਵਿਚ ਆਪਣੀ ਹੋਂਦ ਹੋਰ ਵਧਾ ਲਈ ਹੈ। ਦਿ ਫਿੰਚ ਆਊਟ ਲੇਟ ਸ਼ਹਿਰ ਦੇ ਵਿਚਕਾਰ ਪੈਰਾਗਾਨ ਵਾਟਰਫ੍ਰੰਟ, ਸਾਉਥ ਸਿਟੀ ਰੋਡ, ਲੁਧਿਆਨਾ ਵਿੱਚ ਖੁਲ੍ਹਿਆ ਹੈ।


ਇਸ ਮੌਕੇ 'ਤੇ ਬੋਲਦਿਆਂ, ਦਿ ਫਿੰਚ ਦੇ ਡਾਇਰੈਕਟਰ ਅਤੇ ਸੀਈਓ ਸੰਦੀਪ ਕਟਿਆਰ ਨੇ ਕਿਹਾ, "ਸਾਨੂੰ ਬਹੁਤ ਖੁਸ਼ੀ ਹੈ ਕਿ ਦਿ ਫਿੰਚ ਆਪਣੇ ਮਾਹੌਲ, ਲਾਈਵ ਮਿਊਜ਼ਿਕ ਅਤੇ ਕਾਕਟੇਲਾਂ ਦੀ ਵਿਸ਼ਾਲ ਸ਼੍ਰੇਣੀ ਅਤੇ ਸ਼ਾਨਦਾਰ ਭੋਜਨ ਲਈ ਜਾਣਿਆ ਜਾਂਦਾ ਹੈ, ਜੋ ਲੁਧਿਆਣੇ ਵਿੱਚ ਖਾਣ ਪੀਣ ਦੇ ਵਿਲੱਖਣ ਅਨੁਭਵ ਲਈ ਤਿਆਰ ਹੈ। ਰਸੋਈ ਦੇ ਹੁਨਰ ਅਤੇ ਮਿਕਸੋਲਜੀ ਨੂੰ ਨਵੀਂਆਂ ਸ਼ਿਖਰਾਂ 'ਤੇ ਲੈ ਜਾਂਦੇ ਹੋਏ, ਸਾਡਾ ਮੰਨਣਾ ਹੈ ਕਿ ਇਹ ਨਵਾਂ ਰੈਸਟੋਰੈਂਟ ਅਤੇ ਬਾਰ ਗਾਹਕਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਭੋਜਨ ਦਾ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਸਾਨੂੰ ਯਕੀਨ ਹੈ ਕਿ ਇਸ ਨੂੰ ਲੁਧਿਆਣੇ ਦੇ ਲੋਕਾਂ ਵੱਲੋਂ ਉਨ੍ਹਾਂ ਹੀ ਪਿਆਰ ਮਿਲੇਗਾ, ਜਿੰਨਾ ਹੋਰ ਸ਼ਹਿਰਾਂ ਵਿੱਚ ਮਿਲਿਆ ਹੈ।"


ਵਿਸ਼ੇਸ਼ ਤੌਰ 'ਤੇ, ਦਿ ਫਿੰਚ ਦੀ ਪਛਾਣ ਹਰ ਸੁਆਦ ਦਾ ਵਧਿਆ ਭੋਜਨ ਪਰੋਸਨੇ ਦੀ ਹੈ, ਫਿਰ ਭਾਵੇਂ ਉਹ ਓਰੀਐਂਟਲ ਹੋਵੇ, ਕੌਂਟਿਨੇਂਟਲ ਹੋਵੇ, ਜਾਂ ਫਿਰ ਭਾਰਤੀ। ਆਪਣੇ ਅੰਤਰਰਾਸ਼ਟਰੀ ਪੱਧਰ ਦੇ ਮੀਨੂ ਦੇ ਨਾਲ, ਦਿ ਫਿੰਚ ਸਾਰੇ ਤਰਾਂ ਦੇ ਸਵਾਦਾਂ ਨੂੰ ਪੇਸ਼ ਕਰਨ ਵਿੱਚ ਖਰਾ ਉਤਰਦਾ ਹੈ। ਇਸਦਾ ਇੰਡੀਅਨ ਮੀਨੂ, ਵਿਸ਼ੇਸ਼ ਤੌਰ 'ਤੇ ਚਿਕਨ ਅਤੇ ਕੋਲਕਾਤਾ ਗੋਸ਼ਟ ਬਿਰਯਾਨੀ, ਦੀ ਚਰਚਾ ਪੂਰੇ ਸ਼ਹਿਰ ਵਿੱਚ ਹੈ। ਜੇਕਰ ਤੁਸੀਂ ਸੁਸ਼ੀ ਪ੍ਰੇਮੀ ਹੋ, ਤਾਂ ਦਿ ਵੈਜ ਕੈਲੀਫੋਰਨੀਆ ਰੋਲ ਵੀ ਸ਼ਹਿਰ ਵਿੱਚ ਆਪਣਾ ਨਾਮ ਬਣਾ ਰਿਹਾ ਹੈ। ਭੋਜਨ ਪ੍ਰੇਮੀਆਂ ਵਿੱਚ, ਸ਼ੇਅਰ ਕਰਨ ਯੋਗ ਥਾਲੀ ਨੇ ਇੱਕ ਵਿਲੱਖਣ ਰਿਸ਼ਤਾ ਬਣਾਇਆ ਹੈ।


ਉਨ੍ਹਾਂ ਲੋਕਾਂ ਦੇ ਲਈ ਜੋ ਕ੍ਰੇਜ਼ੀ ਡ੍ਰਿੰਕਸ ਦੇ ਸ਼ੌਕੀਨ ਹਨ ਅਤੇ ਮਿਕਸੋਲਜੀ ਦਾ ਆਨੰਦ ਲੈਣ ਲਈ ਉਤਸੁਕ ਹਨ, ਉਹਨਾਂ ਨੂੰ ਵਿਸ਼ਵ ਪ੍ਰਸਿੱਧ ਮਿਕਸੋਲਜਿਸਟ ਰੋਨਾਲਡ ਰੇਮੀਰੇਜ਼ ਦੁਆਰਾ  ਕਿਊਰੇਟ ਕੀਤੇ ਗਏ ਫਿੰਚ ਮਿਕਸੋਲਜੀ ਕਲਚਰ ਵਿੱਚ ਜਰੂਰ ਸ਼ਾਮਲ ਹੋਣਾ ਚਾਹੀਦਾ ਹੈ। ਵਿਸ਼ੇਸ਼ ਤੌਰ 'ਤੇ ਬਣਾਏ ਗਏ ਮਿਕਸੋਲੋਜੀ ਡਰਿੰਕਸ ਇੰਨੇ ਵਧੀਆ ਤਰੀਕੇ ਨਾਲ ਤਿਆਰ ਕੀਤੇ ਗਏ ਹਨ ਕਿ ਡਰਿੰਕਸ ਪ੍ਰੇਮੀਆਂ ਲਈ ਇਹ ਇੱਕ ਮੈਜਿਕ ਗਲਾਸ ਸਾਬਤ ਹੋਵੇ। ਕੁਝ ਪ੍ਰਸਿੱਧ ਡਰਿੰਕਸ ਹਨ-ਬਰਡ ਕੇਜ, ਆਊਟਬ੍ਰੇਕ, ਦ ਕਯੋਰ, ਫਾਲ ਐਂਡ ਹਾਰਮਨੀ, ਜਦਕਿ ਜ਼ੀਰੋ ਮਿਕਸੋਲਜੀ ਸੀਰੀਜ਼ ਵਿੱਚ ਡਿਜਾਇਰ, ਟੈਂਪਟੇਸ਼ਨ, ਪਲੇਜ਼ਰ ਅਤੇ ਸੇਡਿਕਸ਼ਨ ਸਭ ਤੋਂ ਵੱਧ ਵਿਕਣੇ ਵਾਲੇ ਡ੍ਰਿੰਕ ਹਨ।


ਦਿ ਫਿੰਚ ਦੇ ਸੰਗੀਤਮਈ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਇਹ ਕਲੱਬ ਦੇ ਸਭ ਤੋਂ ਵਧੀਆ ਜੀਵਤ ਅਤੇ ਵਧੀਆ ਦਰਜੇ ਦੇ ਤਜੁਰਬੀਆਂ ਵਿਚੋਂ ਇੱਕ ਕਿਹਾ ਜਾ ਸਕਦਾ ਹੈ। ਜੇਕਰ ਪਾਰਟੀ ਕਰਨਾ ਤੁਹਾਡੇ ਡੀਐਨਏ ਵਿੱਚ ਹੈ, ਤਾਂ ਇਹ ਸਭ ਤੋਂ ਵਧੀਆ ਜਗ੍ਹਾ ਹੈ ਜਿੱਥੇ ਪੂਰੇ ਭਾਰਤ ਦੇ ਸਭ ਤੋਂ ਉੱਤਮ ਕਲਾਕਾਰ ਅਤੇ ਡੀਜੇ ਹਰ ਸ਼ੈਲੀ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ, ਭਾਵੇ ਉਹ ਬਾਲੀਵੁੱਡ, ਟ੍ਰਿਬਿਊਟ ਨਾਇਟਸ, ਇੰਡੀ-ਰੌਕ, ਸੂਫੀ, ਰੈਪ ਜਾਂ ਕਮਰਸ਼ੀਅਲ ਨਾਇਟਸ ਵੀ ਕਿਉਂ ਨਾ ਹੋਵੇ।


ਜ਼ਿਕਰਯੋਗ ਹੈ ਕਿ ਦਿ ਫਿੰਚ 2018 ਤੋਂ ਚੰਡੀਗੜ੍ਹ ਅਤੇ ਮੁੰਬਈ ਵਿੱਚ ਆਪਣੇ ਗਾਹਕਾਂ ਦੇ ਦਿਲਾਂ ਨੂੰ ਆਪਣੇ ਵੱਲ ਆਕ੍ਰਸ਼ਿਤ ਕਰ ਰਿਹਾ ਹੈ, ਅਤੇ ਆਪਣੇ ਗਾਹਕਾਂ ਨੂੰ ਸੁਆਦੀ ਭੋਜਨ ਦਾ ਇੱਕ ਸ਼ਾਨਦਾਰ ਤਜਰਬਾ ਵੀ ਪ੍ਰਦਾਨ ਕਰਦਾ ਆ ਰਿਹਾ ਹੈ। ਇਸ ਵਿੱਚ ਇੱਕ ਸ਼ਾਨਦਾਰ ਲਾਉਂਜ ਹੈ, ਜੋ ਰਾਤ 10 ਵਜੇ ਦੇ ਬਾਅਦ ਇੱਕ ਕ੍ਰੇਜ਼ੀ ਪਾਰਟੀ ਅਤੇ ਕਲੱਬਿੰਗ ਪਲੇਸ ਵਿੱਚ ਬਦਲ ਜਾਂਦਾ ਹੈ, ਜਿਥੇ ਪਾਰਟੀ ਪ੍ਰੇਮੀਆਂ ਨੂੰ ਲਾਈਵ ਬੈੰਡ ਅਤੇ ਸ਼ਹਿਰ ਵਿੱਚ ਬੇਸਟ ਬੀਟਸ ਪੇਸ਼ ਕਰਨ ਵਾਲੇ ਗੈਸਟ ਡੀਜੇਸ ਦਾ ਆਨੰਦ ਮਿਲਦਾ ਹੈ। ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਦਿ ਫਿੰਚ ਤੁਹਾਡੀ ਸਪਿਰਿਟ ਨੂੰ ਉੱਪਰ ਚੁੱਕਣ ਲਈ ਇੱਕ ਵੱਧੀਆ ਸਾਉਂਡ ਅਤੇ ਸ਼ਾਨਦਾਰ ਰੂਪ ਵਿੱਚ ਡਿਜ਼ਾਇਨ ਕੀਤਾ ਗਿਆ ਹੈ, ਤਾਕਿ ਤੁਹਾਨੂੰ ਇੱਕ ਸਭ ਤੋਂ ਵਧੀਆ ਨਾਇਟ ਕਲੱਬ ਦਾ ਤਜੁਰਬਾ ਮਿਲ ਸਕੇ।

Story You May Like