The Summer News
×
Monday, 20 May 2024

Swiggy ਅਤੇ Zomato ਦਾ ਫਰਜੀ ਕਰਮਚਾਰੀ ਬਣ ਕੇ ਰੈਸਟੋਰੈਂਟਾਂ ਨਾਲ ਕਰਦਾ ਸੀ ਠੱਗੀ, ਦੋਸ਼ੀ ਗਿਰਫ਼ਤਾ/ਰ

ਲੁਧਿਆਣਾ :  ਕਮਿਸ਼ਨਰ ਪੁਲਿਸ ਲੁਧਿਆਣਾ ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ 'ਤੇ ਸਮੀਰ ਵਰਮਾ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ  ਲੁਧਿਆਣਾ ਦੀ ਨਿਗਰਾਨੀ ਹੇਠ ਰਾਜ ਕੁਮਾਰ ਬਜਾੜ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਪੀ.ਬੀ.ਆਈ., ਆਰਥਿਕ ਅਪਰਾਧ ਅਤੇ ਸਾਈਬਰ ਕ੍ਰਾਈਮ, ਲੁਧਿਆਣਾ ਦੀ ਅਗਵਾਈ ਵਿੱਚ ਇੰਚਾਰਜ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਅਤੇ ਮੁੱਖ ਅਫਸਰ ਥਾਣਾ ਹੈਬੋਵਾਲ ਲੁਧਿਆਣਾ ਨੇ ਫਰਜ਼ੀ ਸਵਿਗੀ ਤੇ ਜੋਮੈਟੋ ਕਰਮਚਾਰੀ ਸਿਧਾਰਥ ਅਗਰਵਾਲ ਨੂੰ ਕਾਬੂ ਕੀਤਾ ਹੈ।


ਸਿਧਾਰਥ ਅਗਰਵਾਲ ਪੁੱਤਰ ਸੁਨੀਲ ਅਗਰਵਾਲ ਵਾਸੀ ਮਕਾਨ ਨੰਬਰ 340, ਸ਼ੈਲਰ ਰੋੜ, ਸਾਹਮਣੇ ਬੈਂਕ ਕਲੋਨੀ, ਰੋਜ਼ ਇਨਕਲੇਵ, ਹੈਬੋਵਾਲ ਕਲਾਂ ਲੁਧਿਆਣਾ ਵੱਲੋਂ ਪੀੜਤ ਸ਼ਿਵਮ ਕੁਮਾਰ ਪੁੱਤਰ ਸੰਦੀਪ ਕੁਮਾਰ ਵਾਸੀ ਫਲੈਟ ਨੰਬਰ 90, ਨਿਰਮਲ ਛਾਇਆ ਅਪਾਰਟਮੈਂਟ, ਰਿਸ਼ੀ ਨਗਰ, ਲੁਧਿਆਣਾ ਦੇ ਅਰਥਨ ਵਾਈਬ ਰੈਸਟੋਰੈਂਟ ਸਾਊਥ ਸਿਟੀ ਲੁਧਿਆਣਾ ਵਿਖੇ ਜਾ ਕੇ ਆਪਣੇ ਆਪ ਨੂੰ ਸਵਿਗੀ ਦਾ ਮੈਨੇਜਰ ਦੱਸ ਕੇ ਸਵਿਗੀ ਦੇ ਪੈਨਲ ਵਿੱਚ ਜੋੜਨ ਲਈ ਅਤੇ ਰੈਸਟੋਰੈਂਟ ਦੇ ਬੋਰਡ ਬਣਵਾਉਣ ਦੇ ਨਾਮ ਤੇ ਉਸ ਪਾਸੋਂ 19,999/- ਰੁਪਏ (15000/- ਰੁਪਏ ਕੈਸ਼ ਅਤੇ 4999/- ਰੁਪਏ ਆਨਲਾਈਨ) ਧੋਖੇ ਨਾਲ ਹਾਸਲ ਕੀਤੇ ਹਨ ਅਤੇ ਸਿਧਾਰਥ ਅਗਰਵਾਲ ਨੇ ਗੂਗਲ ਪੇਅ ਵਿੱਚ ਆਪਣਾ ਨਾਮ "Bundi Technologies Pvt. Ltd." ਲਿਖਿਆ ਹੋਇਆ, ਜੋ ਇਹ ਨਾਮ ਸਵਿਗੀ ਦਾ ਰਜਿਸਟਰਡ ਨਾਮ ਹੈ।


ਇਸ ਤੋਂ ਇਲਾਵਾ ਦੋਸ਼ੀ ਸਿਧਾਰਥ ਅਗਰਵਾਲ ਨੇ ਹੋਰ 65 ਰੈਸਟੋਰੈਂਟ ਢਾਬਿਆਂ ਨਾਲ ਵੀ ਸਵਿਗੀ ਅਤੇ ਜੋਮੇਟੋ ਦੇ ਨਾਮ ਤੇ ਕੁੱਲ 4,39,226/- ਰੁਪਏ ਧੋਖੇ ਨਾਲ ਹਾਸਲ ਕਰਕੇ ਧੋਖਾਧੜੀ ਕੀਤੀ ਹੈ। ਜਿਸ ਤੇ ਮੁਕੱਦਮਾ ਨੰਬਰ 88 ਮਿਤੀ 18-10-2023 ਅੱਧ 419/420467/468/471 ਕੁ:ਦੰਡ ਅਤੇ 66-ਸੀਨ-ਡੀ ਆਈ.ਟੀ. ਐਕਟ 2000 ਥਾਣਾ ਪੀ.ਏ.ਯੂ. ਲੁਧਿਆਣਾ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਜੋ ਦੌਰਾਨੇ ਤਫਤੀਸ਼ ਦੋਸ਼ੀ ਸਿਧਾਰਥ ਅਗਰਵਾਲ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਧੋਖਾਧੜੀ ਦੀ ਰਕਮ ਬਰਾਮਦ ਕਰਨ ਸਬੰਧੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਦੋਸ਼ੀ ਸਿਧਾਰਥ ਅਗਰਵਾਲ ਦੇ ਹੇਠ ਲਿਖੇ ਬੈਂਕ ਖਾਤਿਆਂ ਵਿੱਚ ਮਿਤੀ 16-11-2022 ਤੋਂ ਹੁਣ ਤੱਕ ਕੁੱਲ 10,82,191/- ਰੁਪਏ ਧੋਖਾਧੜੀ ਦੀ ਰਕਮ ਟਰਾਂਸਫਰ ਹੋਣੀ ਪਾਈ ਗਈ ਹੈ।

Story You May Like