The Summer News
×
Monday, 20 May 2024

ਖੇਡਾਂ, ਆਪਸੀ ਭਾਈਚਾਰਾ ਕਾਇਮ ਕਰਨ, ਪਿਆਰ ਅਤੇ ਸਦਭ‍ਾਵਨ‍ਾ ਦਾ ਮੁਜੱਸਮਾ : ਸਪੀਕਰ ਸੰਧਵਾ

ਦੋਰਾਹਾ, 3 ਮਾਰਚ : ਖੇਡਾਂ, ਆਪਸੀ ਭਾਈਚਾਰਾ, ਪ੍ਰੇਮ ਪਿਆਰ ਅਤੇ ਸਦਭ‍ਾਵਨ‍ਾ ਦਾ ਮੁਜੱਸਮਾ ਹੋਇਆ ਕਰਦੀਆਂ ਹਨ, ਜਿਨਾ ਦੁਆਰਾ ਇਨਸਾਨ ਰਿਸ਼ਟ ਪੁਸ਼ਟ ਜੀਵਨ ਬਤੀਤ ਕਰਦਾ ਹੈ। ਖੇਡਾ, ਨੋਜੁਆਨਾ ਨੂੰ ਸਿਹਤ ਮਾਰੂ ਨਸ਼ਿਆ ਤੋ ਦੁਰ ਰੱਖਣ ਲਈ ਕਾਰਗਰ ਜਰੀਆ ਵੀ ਸਾਬਤ ਹੁੰਦੀਆਂ ਹਨ, ਖੇਡਾ ਦੀ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਸਿਰਤੋੜ ਯਤਨਾ ਨਾਲ ਖੇਡ ਨੀਤੀ ਅਪਣਾ ਰਹੀ ਹੈ। ਉਕਤ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਿੰਡ ਬੇਗੋਵਾਲ ਵਿਖੇ ਕਬੱਡੀ ਕੱਪ ਟੂਰਨਾਮੈਂਟ ਚ ਸਿਰਕਤ ਕਰਨ ਸਮੇ ਕੀਤਾ।


ਉਨਾ ਕਿਹਾ ਕਿ ਪਿਛਲੇ ਮਾੜੇ ਰਾਜਸੀ ਸਿਸਟਮ ਕਾਰਨ ਕੁਝ ਨਸ਼ਿਆ ਦ‍ਾ ਰੁਝਾਨ ਵਧਿਆ, ਪਰ ਕਬੱਡੀ ਕੱਪ ਦੌਰਾਨ ਗਜ ਗਜ ਚੌੜੀਆ ਛਾਤੀਆ ਵਾਲੇ ਗੱਭਰੂ ਦੇਖ ਕੇ ਰੰਗਲੇ ਪੰਜਾਬ ਦੀ ਸ਼ਾਨ ਮਾਣ ਨਾਲ ਸਿਰ ਉਚਾ ਕਰਦੀ ਹੈ। ਅਜਿਹੇ ਖੇਡ ਮੇਲੇ ਸਾਨੂੰ ਸੁਹਦਿਰਤਾ ਨਾਲ ਕਰਵਾਉਣੇ ਚਾਹੀਦੇ ਹਨ। ਉਨਾ ਪਿੰਡ ਲਈ ਇਖ ਲੱਖ ਇਕ ਹਜਾਰ ਰੁਪਏ ਦੀ ਗ੍ਰਾਟ ਦੇਣ ਦ‍ਾ ਅੇੈਲਾਨ ਵੀ ਕੀਤਾ ਅਤੇ ਜੇਤੂ ਟੀਮ ਨੂੰ ਪੰਜਾਬ ਵਿਧਾਨ ਸਭਾ ਦ‍ਾ ਟੂਰ ਕਰਵਾਉਣ ਬਾਰੇ ਵੀ ਗਲ ਕੀਤੀ।


ਪਿੰਡ ਬੇਗੋਵਾਲ ਕਬੱਡੀ ਕੱਪ ਵਿੱਚ ਪੁੱਜਣ ਤੇ ਗਰਾਉਡ ਦੇ ਮੁੱਖ ਗੇਟ ਉਪਰ ਆਦਮੀ ਪ‍ਾਰਟੀ ਦੇ ਵਲੰਟੀਅਰ ਸਲਿੰਦਰ ਸਿੰਘ ਛਿੰਦਾ, ਲਾਲ ਸਿੰਘ ਮਾਂਗਟ, ਹਰਭਜਨ ਸਿੰਘ, ਭਿੰਦਰ ਸਿੰਘ, ਜੀਤ ਸਿੰਘ, ਸ਼ਮਸ਼ੇਰ ਸਿੰਘ, ਬਾਬਾ ਦਰਸ਼ਨ ਸਿੰਘ, ਹਰਚਰਨ ਸਿੰਘ ਈਸ਼ਰ ਸਿੰਘ ਖਰੇ, ਰਣਧੀਰ ਸਿੰਘ ਮਿੰਟੂ ਧਾਮੀ ਨੇ ਸਪੀਕਰ ਸੰਧਵਾ ਅਤੇ ਵਿਧਾਇਕ ਗਿਆਸਪੁਰਾ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਅਤੇ ਫੁੱਲ ਮਲਾਵਾ ਪਾ ਕੇ ਜੋਸ਼ੋ ਖਰੋਸ਼ ਨਾਲ ਜੀ ਆਇਆ ਨੂੰ ਕਿਹਾ। ਕਬੱਡੀ ਕੱਪ ਵਿਚ ਅਕੈਡਮੀਆ ਦੇ ਮੁਕਾਬਲੇ ਹੋਏ, ਜਿਨਾ ਦੇ ਦੇਰ ਰਾਤ ਚੱਲਣ ਦੀ ਸੰਭਾਵਨਾ ਹੈ। ਅਮਨ ਕਾਨੂੰਨ ਦੀ ਸਥਿੱਤੀ ਤੇ ਨਜਰ ਰੱਖਣ ਲਈ ਦੋਰਾਹਾ ਪੁਲਿਸ ਵਲੋ ਪੁਖਤਾ ਪ੍ਰਬੰਧ ਕੀਤੇ ਗਏ ਸਨ।


ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਗਲਬਾਤ ਕਰਦਿਆ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਖੇਡਾਂ ਦੁਆਰਾ ਨੋਜੁਆਨਾ ਨੂੰ ਨਸ਼ਿਆ ਤੋ ਦੂਰ ਕਰਨ ਲਈ ਵਚਨਵੱਧ ਹੈ। ਜੋ ਪਾਰਟੀਬਾਜੀ ਤੋ ਉਪਰ ਉਠ ਕੇ ਖੇਡਾ ਨੂੰ ਪੁਰਾਤਨ ਦਿੱਖ ਦੇਣ ਲਈ ਨਿਰਪੱਖਤਾ ਨਾਲ ਵਿਚਰ ਰਹੀ ਹੈ।


ਕਬੱਡੀ ਕੱਪ ਵਿਚ ਵਿਸ਼ੇਸ ਤੌਰ ਤੇ ਸ਼ਿਰਕਤ ਕਰਨ ਆਏ ਅੇਸਅੇਸਪੀ ਖੰਨਾ ਅਵਨੀਤ ਕੌਡਲ, ਅੇੇੈਸਪੀ ਪੁਰੇਵਾਲ, ਅੇਸਡੀਅੇੈਮ ਪਾਇਲ ਜਸਲੀਨ ਕੌਰ ਭੁੱਲਰ, ਚੇਅਰਮੈਨ ਰਾਜਵਿੰਦਰ ਸਿੰਘ ਮਾਂਗਟ, ਦੋਰਾਹਾ ਨਗਰ ਕੋਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਅਵਿਨਾਸ਼ਪ੍ਰੀਤ ਸਿੰਘ ਜੱਲਾ, ਬੂਟਾ ਸਿੰਘ ਰਾਣੌ, ਮਨਜੀਤ ਸਿੰਘ ਡੀਸੀ, ਸੁਖਬੀਰ ਤਲਵਾੜਾ, ਹਰਜੀਤ ਸਿੰਘ ਖਰੇ, ਪ੍ਰਧਾਨ ਟੋਨਾ, ਰਾਮ ਵਿਨਾਇਕ ਹ‍ਾਜਰ ਹੋਏ। ਕਲੱਬ ਵਲੋ ਮਨਦੀਪ ਮੰਨਾ, ਪ੍ਰੀਤੀ, ਮਨਿੰਦਰ, ਲਵਲੀ, ਵਰਿੰਦਰ ਆਦਿ ਨੇ ਸਪੀਕਰ ਸੰਧਵਾ ਅਤੇ ਗਿਆਸਪੁਰਾ ਦਾ ਸਨਮਾਨ ਕੀਤਾ। ਉਪ੍ਰੰਤ ਅੇਸਅੇਸਪੀ ਖੰਨਾ, ਅੇਸਡੀਅੇਮ ਪਾਇਲ, ਡੀਅੇਸਪੀ ਪਾਇਲ ਅਤੇ ਹੋਰਨਾ ਦਾ ਸਨਮਾਨ ਕੀਤਾ ਗਿਆ।

Story You May Like