The Summer News
×
Sunday, 05 May 2024

ਵਿਦਿਆਰਥੀਆਂ ਲਈ ਖਾਸ ਖਬਰ, ਪੰਜਾਬ 'ਚ ਇਨ੍ਹਾਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਚੰਡੀਗੜ੍ਹ : ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਪੰਜਾਬ ਵੱਲੋਂ ਵੱਖ-ਵੱਖ ਪ੍ਰੀਖਿਆਵਾਂ ਕਰਵਾਉਣ ਦੀਆਂ ਅਸਥਾਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਕੋਈ ਬਦਲਾਅ ਹੁੰਦਾ ਹੈ ਤਾਂ ਵਿਭਾਗ ਦੀ ਵੈੱਬਸਾਈਟ www.ssapunjab.org ਨੂੰ ਸਮੇਂ-ਸਮੇਂ 'ਤੇ ਚੈੱਕ ਕੀਤਾ ਜਾਵੇ।


1. ਜੁਆਇੰਟ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ (NMMSS) ਅਤੇ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ, 8ਵੀਂ ਜਮਾਤ, ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ, 10ਵੀਂ ਜਮਾਤ ਐਤਵਾਰ, 13 ਮਾਰਚ 2024 ਨੂੰ ਹੋਵੇਗੀ।


2. 9ਵੀਂ ਜਮਾਤ ਲਈ ਮੈਰੀਟੋਰੀਅਸ ਅਤੇ ਸਕੂਲ ਆਫ਼ ਐਮੀਨੈਂਸ ਪ੍ਰੀਖਿਆ (SOE) 30 ਮਾਰਚ 2024 ਸ਼ਨੀਵਾਰ ਨੂੰ।


3. 11ਵੀਂ ਜਮਾਤ ਲਈ ਮੈਰੀਟੋਰੀਅਸ ਅਤੇ ਸਕੂਲ ਆਫ਼ ਐਮੀਨੈਂਸ ਐਗਜ਼ਾਮੀਨੇਸ਼ਨ (SOE) 17 ਮਾਰਚ 2024 ਐਤਵਾਰ ਨੂੰ।


 

Story You May Like