The Summer News
×
Monday, 20 May 2024

ਇਸ ਭਾਰਤੀ ਕ੍ਰਿਕੇਟਰ ਨੇ Elon musk ਤੋਂ ਕੀਤੀ ਇਹ ਬੇਨਤੀ, ਦੇਖੋ ਟਵੀਟ

ਚੰਡੀਗੜ੍ਹ : ਸਵਿਗੀ (swiggy)ਇਕ ਅਜਿਹੀ ਫੂਡ ਐਪ ਹੈ ਜਿਸ ਨੂੰ ਹਰ ਅੱਜ ਦੇ ਸਮੇਂ ‘ਚ ਹਰ ਕੋਈ ਇਸਤੇਮਾਲ ਕਰਨਾ ਪਸੰਦ ਕਰਦੇ ਹਨ। ਜਦੋਂ ਵੀ ਕਿਸੇ ਨੂੰ ਭੁੱਖ ਲਗਦੀ ਹੈ ਤਾਂ ਇਹ ਸੋਖਾ ਤਰੀਕਾ ਹੈ ਘਰ ਬੈਠੇ ਖਾਣਾ ਮੰਗਵਾਉਣ ਦਾ। ਪਰ ਇਸ ਦੌਰਾਨ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਡਿਲੀਵਰੀ। ਜਦੋਂ ਖਾਣਾ ਆਡਰ ਕੀਤਾ ਜਾਂਦਾ ਹੈ ਤੇ ਉਹ ਸਮੇਂ ਸਿਰ ਇਸ ਦੀ ਡਿਲਵਰੀ ਨਹੀਂ ਹੁੰਦੀ ਤਾਂ ਉਹ ਚੀਜ਼ ਬਹੁਤ ਤੰਗ ਕਰਦੀ ਹੈ। ਇਹੋ ਜਿਹੀ ਚੀਜ਼ ਤੋਂ ਹੀ ਤੰਗ ਆ ਕੇ ਭਾਰਤੀ ਕ੍ਰਿਕੇਟਰ ਸ਼ੁਭਮਨ ਗਿੱਲ ਨੇ ਇਕ ਟਵੀਟ ਕੀਤਾ ਹੈ। ਜੋ ਕਿ ਬਹੁਤ ਵਾਇਰਲ ਹੋ ਰਿਹਾ ਹੈ।



 ਸ਼ੁਭਮਨ ਨੇ ਕਿਹਾ ਕਿ elon musk ਕ੍ਰਿਪਾ ਕਰਕੇ ਤੁਸੀਂ  swiggy ਨੂੰ ਖਰੀਦ ਲੋ ਤਾਂ ਜੋ ਉਹ ਸਮੇਂ ਸਿਰ ਡਿਲੀਵਰ ਕਰ ਸਕਣ। ਸ਼ੁਭਮਨ ਗਿੱਲ ਸਵਿਗੀ ਦੀ ਫੂਡ ਡਿਲੀਵਰੀ ਨੂੰ ਲੈ ਕੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਫੂਡ ਡਿਲੀਵਰੀ ‘ਚ ਦੇਰੀ ਹੋਣ ਕਾਰਨ ਉਸ ਨੇ ਐਲੋਨ ਮਸਕ ਨੂੰ ਇਹ ਬੇਨਤੀ ਕੀਤੀ ਹੈ।


Story You May Like