The Summer News
×
Monday, 20 May 2024

47ਵੀਂ ਸਬ ਜੂਨੀਅਰ (ਅੰਡਰ 14) ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਲਈ ਪੰਜਾਬ ਦੀਆਂ ਟੀਮਾਂ ਦੀ ਚੋਣ

ਲੁਧਿਆਣਾ, 13 ਨਵੰਬਰ । ਕਾਂਗੜਾ (ਹਿਮਾਚਲ ਪ੍ਰਦੇਸ਼) ਵਿਖੇ ਮਿਤੀ 14 ਨਵੰਬਰ ਤੋਂ ਖੇਡੀ ਜਾਣ ਵਾਲੀ 47ਵੀਂ ਸਬ ਜੂਨੀਅਰ (ਅੰਡਰ 14) ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਲਈ ਪੰਜਾਬ ਦੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੀਮਾਂ ਅੱਜ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਰਵਾਨਾ ਹੋ ਗਈਆਂ।



ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੜਕਿਆਂ ਦੀ ਟੀਮ ਵਿੱਚ ਭੈਵਵ, ਜਿਵਿਤੇਸ਼ ਮਧੋਕ, ਸੁਹਾਨ ਮਸੀਹ, ਜਸਕਰਨ ਸਿੰਘ, ਸਾਹਿਬਦੀਪ ਸਿੰਘ, ਤਰਨਦੀਪ ਸਿੰਘ, ਲਵਪ੍ਰੀਤ ਸਿੰਘ, ਹਿਮਾਂਸ਼ੂ, ਮਾਨਸ ਵੀਰ ਸਿੰਘ, ਜੋਬਨਦੀਪ ਸਿੰਘ, ਅਕਾਸ਼ਦੀਪ ਸਿੰਘ ਅਤੇ ਪੁਨੀਤ ਨੂੰ ਸ਼ਾਮਿਲ ਕੀਤਾ ਗਿਆ ਹੈ।



ਇਸੇ ਤਰ੍ਹਾਂ ਲੜਕੀਆਂ ਦੀ ਟੀਮ ਵਿੱਚ ਪਵਨਪ੍ਰੀਤ ਕੌਰ, ਗੁਰਅਸੀਸ ਕੌਰ, ਪ੍ਰਤਿਸ਼ਠਾ, ਜਸਨੂਰ ਕੌਰ, ਸੁਖਮਨ ਕੌਰ, ਹਰਸੀਰਤ ਕੌਰ, ਅਮਿਤੋਜ਼ ਕੌਰ, ਰਸਲੀਨ ਕੌਰ, ਅਰਸ਼ਪ੍ਰੀਤ ਕੌਰ, ਹਰਲੀਨ ਕੌਰ, ਪ੍ਰਗਿਆ ਅਤੇ ਕਮਲਦੀਪ ਕੌਰ ਨੂੰ ਸ਼ਾਮਿਲ ਕੀਤਾ ਗਿਆ ਹੈ। ਤੇਜਾ ਸਿੰਘ ਧਾਲੀਵਾਲ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਦੀ ਟੀਮ ਹੀ ਇਸ ਚੈਂਪੀਅਨਸ਼ਿਪ ਨੂੰ ਜਿੱਤ ਕੇ ਮੁੜੇਗੀ।

Story You May Like