The Summer News
×
Monday, 20 May 2024

ਦੇਖੋ ਕਿਨ੍ਹਾਂ ਸ਼ਹਿਰਾਂ ‘ਚ ਭਾਰੀ ਪੈ ਰਹੀ ਹੈ ਮਹਿੰਗਾਈ

ਚੰਡੀਗੜ੍ਹ : ਭਾਰੀ ਮਹਿੰਗਾਈ ਦੌਰਾਨ ਵੀ 7 ਪ੍ਰਮੁੱਖ ਸ਼ਹਿਰਾਂ ‘ਚ ਇਕ ਕਰੋੜ ਤੋਂ ਵੱਧ ਕੀਮਤ ਦੇ ਘਰਾਂ ਦੀ ਵਿਕਰੀ ਵਧੀ ਹੈ। ਪ੍ਰਮੁੱਖ ਸ਼ਹਿਰਾਂ ਮੁੰਬਈ, ਕੋਲਕਾਤਾ, ਹੈਦਰਾਬਾਦ, ਦਿੱਲੀ-ਐਨਸੀਆਰ, ਬੈਂਗਲੁਰੂ, ਕੋਲਕਾਤਾ ਅਤੇ ਚੇਨਈ ਵਿਚ ਘਰਾਂ ਦੀ ਵਿਕਰੀ ‘ਚ ਉਛਾਲ ਆਇਆ ਹੈ। ਸੱਤ ਪ੍ਰਮੁੱਖ ਸ਼ਹਿਰਾਂ ਵਿਚ ਇਕ ਕਰੋੜ ਤੋਂ ਵੱਧ ਦੀ ਕੀਮਤ ਦੇ ਅਪਾਰਟਮੈਂਟਾਂ ਦੀ ਵਿਕਰੀ ਵਿਚ ਪਿੱਛਲੇ ਸਾਲ ਨਾਲੋਂ 83 ਫੀਸਦ ਵਾਧਾ ਹੋਇਆ ਹੈ। ਇਸ ਵਰ੍ਹੇ ਜਨਵਰੀ-ਮਾਰਚ ਤਿਮਾਹੀ ਦੌਰਾਨ 11 ਹਜ਼ਾਰ ਦੇ ਕਰੀਬ ਅਪਾਰਟਮੈਂਟਾਂ ਦੀ ਵਿਕਰੀ ਹੋਈ ਹੈ। ਇਕ ਸਾਲ ਪਹਿਲਾਂ ਤਿਮਾਹੀ ਦੌਰਾਨ ਇਕ ਕਰੋੜ ਤੋਂ ਵੱਧ ਕੀਮਤ ਦੇ ਕੇਵਲ 6 ਹਜ਼ਾਰ ਦੇ ਕਰੀਬ ਅਪਾਰਟਮੈਂਟਾਂ ਦੀ ਵਿਕਰੀ ਹੋਈ ਸੀ। ਇਸ ਤਿਮਾਹੀ ਦੌਰਾਨ ਇਕ ਤੋਂ ਡੇਢ ਕਰੋੜ ਦੀ ਕੀਮਤ ਵਾਲੇ 6200 ਦੇ ਕਰੀਬ ਅਪਾਰਟਮੈਂਟਾਂ ਦੀ ਵਿਕਰੀ ਹੋਈ ਹੈ। ਪਿੱਛਲੇ ਸਾਲ ਇਕ ਤਿਮਾਹੀ ਦੌਰਾਨ ਇਕ ਤੋਂ ਡੇਢ ਕਰੋੜ ਦੀ ਕੀਮਤ ਵਾਲੇ 3400 ਤੋਂ ਵੱਧ ਅਪਾਰਟਮੈਂਟਾਂ ਦੀ ਵਿਕਰੀ ਹੋਈ ਸੀ।


Story You May Like