The Summer News
×
Monday, 20 May 2024

ਪ੍ਰਧਾਨ ਮੰਤਰੀ ਮੋਦੀ ਨੇ ਸੂਬਿਆਂ ਨੂੰ ਪੈਟਰੋਲ-ਡੀਜ਼ਲ ਨੂੰ ਲੈ ਕੇ ਜਾਣੋ ਕੀ ਕੀਤੀ ਅਪੀਲ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਨੂੰ ਪੈਟਰੋਲ-ਡੀਜ਼ਲ ਉਪਰੋਂ ਵੈਟ ਘਟਾਉਣ ਦੀ ਅਪੀਲ ਕੀਤੀ ਹੈ। ਮੋਦੀ ਨੇ ਸੂਬਿਆਂ ਨੂੰ ਤੇਲ ਉਪਰੋਂ ਵੈਟ ਘਟਾਉਣ ਲਈ ਕਹਿ ਕੇ ਗੈਰ-ਭਾਜਪਾ ਸਰਕਾਰਾਂ ਵਾਲੇ ਸੂਬਿਆਂ ਦੀ ਸਿਆਸੀ ਘੇਰੇਬੰਦੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕੁਝ ਸੂਬੇ ਤੇਲ ਉਪਰੋਂ ਵੈਟ ਨਾ ਘਟਾ ਕੇ ਲੋਕਾਂ ਨਾਲ ਬੇਇਨਸਾਫੀ ਕਰ ਰਹੇ ਹਨ।  ਕੇਂਦਰ ਨੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਕਾਰਨ ਪੈਟਰੋਲ ‘ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਈ ਸੀ। ਪੰਜਾਬ ਸਮੇਤ ਕਈ ਰਾਜਾਂ ਨੇ ਤੇਲ ਉਪਰੋਂ ਵੈਟ ਦੀ ਕਟੌਤੀ ਕੀਤੀ ਸੀ। ਤਾਮਿਲਨਾਡੂ, ਮਹਾਰਾਸ਼ਟਰ, ਬੰਗਾਲ, ਤੇਲੰਗਨਾ, ਕੇਰਲ, ਝਾੜਖੰਡ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਨੇ ਤੇਲ ਉਪਰੋਂ ਵੈਟ ਦੀ ਕਟੌਤੀ ਨਹੀਂ ਕੀਤੀ ਸੀ। ਮੋਦੀ ਨੇ ਦੱਸਿਆ ਕਿ ਵੈਟ ਨਾ ਘਟਾਉਣ ਵਾਲੇ ਰਾਜਾਂ ਨੇ ਤੇਲ ਉਪਰੋਂ 12,441 ਕਰੋੜ ਰੁਪਏ ਦੀ ਵਾਧੂ ਕਮਾਈ ਕੀਤੀ ਹੈ।


Story You May Like