The Summer News
×
Friday, 10 May 2024

ਨ/ਸ਼ੇ ਦੀ ਪੂਰਤੀ ਲਈ ਸ਼ਹਿਰ ਵਿਖੇ ਮੋਬਾਇਲ ਫੋਨਾਂ ਦੀ ਲੁੱ.ਟਾ ਖੋ.ਹਾ ਅਤੇ ਚੋਰਾਂ ਦੀਆ ਵਾ/ਰਦਾਤਾਂ ਕਰਨ ਵਾਲੇ ਦੋ ਵਿਅਕਤਿਆ ਨੂੰ ਪੁਲਿਸ ਨੇ ਕੀਤਾ ਕਾਬੂ

ਲੁਧਿਆਣਾ,28 ਜਨਵਰੀ(ਦਲਜੀਤ ਵਿੱਕੀ)ਨਸ਼ੇ ਦੀ ਪੂਰਤੀ ਲਈ ਸ਼ਹਿਰ ਵਿਖੇ ਮੋਬਾਇਲ ਫੋਨਾਂ ਦੀ ਲੁੱਟਾ ਖੋਹਾ ਦੀਆ ਵਾਰਦਾਤਾਂ ਕਰਨ ਵਾਲੇ ਵਿਅਕਤੀਆ ਨੂੰ ਫੜਨ ਲਈ ਚਲਾਈ ਗਈ ਸਪੈਸਲ ਮੁਹਿਮ ਤਹਿਤ ਸੱਬ ਇਨੰਸਪੈਕਟਰ ਰਜਿੰਦਰ ਸਿੰਘ ਅਡਿਸਨਲ ਮੁੱਖ ਅਫਸਰ ਥਾਣਾ ਜਮਾਲਪੁਰ ਲੁਧਿਆਣਾ ਅਤੇ ਏਐਸਆਈ ਸੁਰਜੀਤ ਸਿੰਘ ਇੰਚਾਰਜ ਚੌਕੀ ਮੁੰਡੀਆ ਕਲਾਂ ਦੀ ਨਿਗਰਾਨੀ ਹੇਠ ਥਾਣਾ ਜਮਾਲਪੁਰ ਦੀ ਪੁਲਿਸ ਟੀਮ ਨੇ ਲੁੱਟਾ ਖੋਹਾ ਦੀਆ ਵਾਰਦਾਤਾਂ ਕਰਨ ਵਾਲੇ 02 ਦੋਸੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ:-


 


ਮਾਮਲੇ ਦੀ ਜਾਨਕਾਰੀ ਦਿੰਦਿਆਂ ਅਡਿਸਨਲ ਮੁੱਖ ਅਫਸਰ ਥਾਣਾ ਜਮਾਲਪੁਰ ਲੁਧਿਆਣਾ ਅਤੇ ਏਐਸਆਈ ਸੁਰਜੀਤ ਸਿੰਘ ਇੰਚਾਰਜ ਚੌਕੀ ਮੁੰਡੀਆ ਕਲਾਂ ਕਿਹਾ ਕਿ ਮਿਤੀ 25 ਜਨਵਰੀ ਨੂੰ ਅਲੋਕ ਕੁਮਾਰ ਸਿੰਘ ਪੁੱਤਰ ਲੇਟ ਪਰਮਾ ਸਿੰਘ ਹਾਲ ਵਾਸੀ ਰਾਮ ਨਗਰ ਮੁੰਡੀਆਂ ਖੁਰਦ ਲੁਧਿਆਣਾ ਨੇ ਇਤਲਾਹ ਦਿੱਤੀ ਕਿ ਮਿਤੀ 24 ਜਨਵਰੀ ਨੂੰ ਵਕਤ ਕ੍ਰੀਬ ਸ਼ਾਮ 07:30 ਵੱਜੇ ਮੋਟਰ ਸਾਈਕਲ ਨੰਬਰੀ PB-10-F5-0189 ਪਰ ਸਵਾਰ ਦੋ ਲੜਕੇ ਰਾਹੁਲ ਕੁਮਾਰ ਪੁੱਤਰ ਵਿਨੋਦ ਸ਼ਾਹ ਵਾਸੀ ਗਲੀ ਨੰਬਰ 02 ਸੁੰਦਰ ਨਗਰ ਮੁੰਡੀਆਂ ਕਲਾਂ ਲੁਧਿਆਣਾ ਅਤੇ ਗੁਰਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਸ੍ਰੀ ਚੰਦ ਕਲੋਨੀ ਘਈ ਮਾਰਕਿਟ ਲੁਧਿਆਣਾ ਉਸਦਾ ਮੋਬਾਇਲ ਫੋਨ ਮਾਰਕਾ ਰੇਡਮੀ ਨੋਟ 10 ਖੋ ਕਰਕੇ ਫਰਾਰ ਹੋ ਗਏ ਹਨ ਜਿਸਤੇ ਮੁਕੱਦਮਾ 25.11.2024 ਅ/ਧ 379-ਬੀ,34,413 IPC ਵਾਧਾ ਜੁਰਮ 411 IPC ਥਾਣਾ ਜਮਾਲਪੁਰ ਲੁਧਿਆਣਾ ਦਰਜ ਕੀਤਾ ਗਿਆ ਤੇ ਦੋਰਾਨੇ ਨਾਕਾ ਬੰਦੀ ਪੁਲਿਸ ਪਾਰਟੀ ਨੇ ਦੋਸੀਆਨ ਰਾਹੁਲ ਕੁਮਾਰ ਅਤੇ ਗੁਰਜੀਤ ਸਿੰਘ ਨੂੰ ਮੁਕੱਦਮਾ ਹਜਾ ਵਿੱਚ ਮਿਤੀ 26-01-2024 ਨੂੰ ਗ੍ਰਿਫਤਾਰ ਕੀਤਾ।


 


ਪੁਲਿਸ ਨੇ ਦੋਸ਼ਿਆਂ ਤੋਂ 03 ਮੋਬਾਇਲ ਫੋਨ ਵੱਖ-ਵੱਖ ਮਾਰਕਾ,ਅਤੇ 02 ਮੋਟਰ ਸਾਈਕਲ ਵੱਖ-ਵੱਖ ਮਾਰਕਾ ਦੇ ਬਰਾਮਦ ਕੀਤੇ ਹਨ । ਦੋਸੀਆਨ ਨਸ਼ਾ ਕਰਨ ਦੇ ਆਦਿ ਹਨ ਜਿਸ ਕਾਰਨ ਨਸ਼ੇ ਦੀ ਪੂਰਤੀ ਲਈ ਮੋਬਾਇਲ ਫੋਨਾਂ ਦੀ ਲੁੱਟ/ਖੋਹ ਅਤੇ ਮੋਟਰ ਸਾਈਕਲਾਂ ਚੋਰੀ ਕਰਦੇ ਹਨ।ਮੁੱਢਲੀ ਪੁੱਛ ਗਿੱਛ ਤੇ ਪਤਾ ਲੱਗਾ ਕਿ ਦੋਨਾ ਦੋਸੀਆਨ ਰਾਹੁਲ ਕੁਮਾਰ ਅਤੇ ਗੁਰਜੀਤ ਸਿੰਘ ਉਕਤਾਨ ਦੇ ਖਿਲਾਫ ਜਿਲ੍ਹਾ ਲੁਧਿਆਣਾ ਦੇ ਥਾਣਾ ਫੋਕਲ ਪੁਆਇੰਟ ਅਤੇ ਡਵੀਜਨ ਨੰਬਰ 7 ਵਿਖੇ ਪਹਿਲਾਂ ਵੀ ਲੁੱਟਾ ਖੋਹਾ ਕਰਨ ਦੇ 03/03 ਮੁਕੱਦਮੇ ਦਰਜ ਹਨ ਜੋ ਦੋਸੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ ਜਿਸਤੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Story You May Like