The Summer News
×
Saturday, 04 May 2024

PAU ਦੇ ਵਿਦਿਆਰਥੀਆਂ ਵਲੋਂ ਅੱਜ ਫੁਕਿਆਂ ਗਈਆਂ ਆਪਣੀਆਂ ਡਿਗਰੀਆਂ ਦੀ ਕਾਪੀ, ਕਿਹਾ ਧਰਨੇ ਤੇ ਬੈਠੇ ਨੂੰ 17ਵਾਂ ਦਿਨ, ਮਰਨ ਵਰਤ ਦੀ ਕੀਤੀ ਸ਼ੁਰੂਆਤ

ਲੁਧਿਆਣਾ  (ਭਰਤ ਸ਼ਰਮਾ) – ਲੁਧਿਆਣਾ ਦੇ ਵਿੱਚ ਪੀ ਏ ਯੂ ਦੇ ਵਿਦਿਆਰਥੀਆਂ ਵਲੋਂ ਮਰਨ ਵਰਤ ਦੀ ਸ਼ੁਰੂਆਤ ਕੀਤੀ ਗਈ ਹੈ ਪਹਿਲੇ ਦਿਨ ਪਵਨਪ੍ਰੀਤ ਮਰਨ ਵਰਤ ਤੇ ਬੈਠ ਗਏ ਨੇ, ਅੱਜ ਵਿਦਿਆਰਥੀਆਂ ਵਲੋਂ ਆਪਣੀਆਂ ਡਿਗਰੀਆਂ ਦੀ ਕਾਪੀ ਵੀ ਸਾੜੀ ਗਈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕੇ ਅੱਜ ਧਰਨੇ ਤੇ ਬੈਠਿਆਂ ਨੂੰ ਸਾਨੂੰ 17ਵਾਂ ਦਿਨ ਹੈ ਤੇ ਹੁਣ ਤਕ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਨਹੀਂ ਆਇਆ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕੇ ਅਸੀਂ ਮਿਹਨਤਾਂ ਕਰਕੇ ਡਿਗਰੀਆਂ ਹਾਸਿਲ ਕੀਤੀਆਂ ਪਰ ਉਨ੍ਹਾਂ ਦਾ ਕੋਈ ਮੁੱਲ ਨਹੀਂ ਪੇ ਰਿਹਾ ਜਿਸ ਕਰਕੇ ਉਨ੍ਹਾਂ ਨੇ ਰੋਸ ਵਜੋ ਅੱਜ ਤੋਂ ਮਰਨ ਵਰਤ ਦੀ ਸ਼ੁਰੂਆਤ ਕੀਤੀ ਹੈ ਤੇ ਨਾਲ ਅੱਜ ਆਪਣੀਆਂ ਡਿਗਰੀਆਂ ਦੀਆਂ ਕਾਪੀਆਂ ਵੀ ਸਾੜਿਆ


ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਸਭ ਤੋਂ ਵਡਾ ਮੁੱਦਾ ਪੰਜਾਬ ਚ ਬੇਰੋਜ਼ਗਾਰੀ ਹੈ ਪਰ ਇਸ ਦੇ ਬਾਵਜੂਦ ਹੁਣ ਤੱਕ ਨੌਜਵਾਨਾਂ ਲਈ ਉਨ੍ਹਾਂ ਕੋਈ ਕਦਮ ਨਹੀਂ ਚੁੱਕਿਆ, ਉਨ੍ਹਾਂ ਕਿਹਾ ਕਿ ਅਸੀਂ 7-7 ਸਾਲ ਲਗਾ ਕੇ ਡਿਗਰੀਆਂ ਕੀਤੀਆਂ ਨੇ ਜਿਨ੍ਹਾਂ ਦਾ ਅੱਜ ਕੋਈ ਮੁੱਲ ਨਹੀਂ ਪੇ ਰਿਹਾ, ਵਿਦਿਆਰਥੀਆਂ ਨੇ ਕਿਹਾ ਕੇ ਅਸੀਂ ਸਿਰਫ ਖਾਲੀ ਪਈਆਂ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ ਜਿਸ ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਮਰਨ ਵਰਤ ਦੀ ਵੀ ਅੱਜ ਤੋਂ ਸ਼ੁਰੂਆਤ ਕਰ ਦਿੱਤੀ ਹੈ।


Story You May Like