The Summer News
×
Tuesday, 21 May 2024

ਪੀ ਏ ਯੂ ਦੇ ਵਿਦਿਆਰਥੀ ਨੂੰ ਵੱਕਾਰੀ ਫੈਲੋਸ਼ਿਪ ਮਿਲੀ







ਲੁਧਿਆਣਾ 10, ਜੂਨ, 2023 : ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਐਮਐਸਸੀ ਦੀ ਵਿਦਿਆਰਥਣ ਕੁਮਾਰੀ ਸਮਨਦੀਪ ਨੂੰ ਫੂਡ ਫਿਊਚਰ ਫਾਊਂਡੇਸ਼ਨ ਵੱਲੋਂ ਦਿ ਇੰਡੀਆ ਫੂਡ ਸਿਸਟਮਜ਼ ਫੈਲੋਸ਼ਿਪ ਤਹਿਤ ਸ਼ੁਰੂ ਕੀਤੇ ਗਏ ਵੱਕਾਰੀ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਫੈਲੋਸ਼ਿਪ ਪ੍ਰੋਗਰਾਮ ਭਾਰਤ ਵਿੱਚ ਭੋਜਨ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਲਈ ਗਿਆਨ ਅਤੇ ਹੁਨਰ ਨੂੰ ਵਿਕਸਤ ਕਰਨ  ਵਿੱਚ ਉਸਦੀ ਮਦਦ ਕਰੇਗਾ। ਉਹ ਇੰਡੀਆ ਫੂਡ ਸਿਸਟਮ ਲੀਡਰਜ਼ ਨੈੱਟਵਰਕ ਦਾ ਹਿੱਸਾ ਬਣੇਗੀ ਅਤੇ ਭਾਰਤ ਵਿੱਚ ਭੁੱਖ, ਕੁਪੋਸ਼ਣ, ਗਰੀਬੀ, ਵਾਤਾਵਰਣ ਦੀ ਗਿਰਾਵਟ, ਜਲਵਾਯੂ ਤਬਦੀਲੀ  ਸਮੇਤ ਚੁਣੌਤੀਆਂ ਨੂੰ ਹੱਲ ਕਰਨ ਲਈ ਲੋਕ ਪੱਖੀ ਭੋਜਨ ਪ੍ਰਣਾਲੀ ਲਈ ਰਾਹ ਪੱਧਰਾ ਕਰਨ ਵਿਚ ਸਹਿਯੋਗ ਕਰੇਗੀ। ਕੁਮਾਰੀ ਸਮਨਦੀਪ ਵਿਭਾਗ ਦੇ ਭੋਜਨ ਮਾਹਿਰ ਡਾ: ਜਸਪ੍ਰੀਤ ਕੌਰ ਦੀ ਅਗਵਾਈ ਹੇਠ ਖੋਜ ਕਾਰਜ ਕਰ ਰਹੀ ਹੈ।









ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ. ਪਰਦੀਪ ਕੁਮਾਰ ਛੁਨੇਜਾ, ਡੀਨ ਖੇਤੀਬਾੜੀ ਕਾਲਜ ਡਾ: ਰਵਿੰਦਰ ਕੌਰ ਧਾਲੀਵਾਲ  ਅਤੇ ਵਿਭਾਗ ਦੇ ਮੁਖੀ ਡਾ: ਸਵਿਤਾ ਸ਼ਰਮਾ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ।

Story You May Like