The Summer News
×
Tuesday, 21 May 2024

ਮੋਗਾ ਅਤੇ ਕਿਲਾ ਰਾਏਪੁਰ ਨੇ ਸੈਮੀ ਫਾਈਨਲ ਦੀ ਟਿਕਟ ਕਟਾਈ, ਸੈਮੀਫਾਈਨਲ ਮੁਕਾਬਲੇ ਅੱਜ

ਲੁਧਿਆਣਾ, (ਵਿਜੈ ਵਰਮਾ) : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ 13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੱਤਵੇਂ ਦਿਨ ਸੀਨੀਅਰ ਵਰਗ ਵਿੱਚ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ ਕਿਲ੍ਹਾ ਰਾਏਪੁਰ ਕਲੱਬ ਨੇ ਆਪਣੇ ਵਿਰੋਧੀਆਂ ਨੂੰ ਧੋਬੀ ਪਟਕਾ ਦਿੰਦਿਆਂ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਸੀਨੀਅਰ ਵਰਗ ਵਿਚ ਬਹੁਤ ਹੀ ਸੰਘਰਸ਼ਪੂਰਨ ਮੁਕਾਬਲੇ ਵਿੱਚ ਵਿੱਚ ਜਰਖੜ ਅਕੈਡਮੀ ਅਤੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਵਿਚਕਾਰ ਖੇਡਿਆ ਗਿਆ ਮੁਕਾਬਲਾ 4-4 ਗੋਲਾਂ ਤੇ ਬਰਾਬਰ ਰਿਹਾ।


ਮੈਚ ਸਮਾਪਤੀ ਤੋਂ ਦੋ ਮਿੰਟ ਪਹਿਲਾਂ ਤੱਕ ਜਰਖੜ ਅਕੈਡਮੀ ਪਰਗਟ ਸਿੰਘ ਦੀ ਮਾਰੀ ਹੈਟ੍ਰਿਕ ਸਦਕਾ 4-2 ਨਾਲ ਅੱਗੇ ਚੱਲ ਰਹੀ ਸੀ, ਪਰ ਆਖਰੀ ਪਲਾਂ ਵਿੱਚ ਮੋਗਾ ਨੇ ਜ਼ਬਰਦਸਤ ਵਾਪਸੀ ਕਰਦਿਆ ਜਰਖੜ ਟੀਮ ਨੂੰ ਧੋਬੀ ਪਟਕਾ ਮਾਰਦਿਆਂ ਮੈਚ 4-4 ਗੋਲਾਂ ਦੀ ਬਰਾਬਰੀ ਤੇ ਲਿਆਂਦਾ ਅਤੇ ਪੈਨਾਲਟੀ ਸ਼ੂਟ ਆਊਟ ਵਿੱਚ 3-1 ਗੋਲਾਂ ਦੀ ਜਿੱਤ ਹਾਸਲ ਕੀਤੀ। ਮੋਗਾ ਦਾ ਅੰਗਦਵੀਰ ਸਿੰਘ ਟਿੰਮਾ ਇਸ ਜਿੱਤ ਦਾ ਹੀਰੋ ਬਣ ਕੇ "ਮੈਨ ਆਫ਼ ਦ ਮੈਚ" ਬਣਿਆ। ,ਦੂਜੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਕਿਲਾ ਰਾਏਪਰ ਕਲੱਬ ਨੇ 4-1 ਦੀ ਜਿੱਤ ਹਾਸਲ ਕਰਦਿਆਂ ਏਕ ਨੂਰ ਅਕੈਡਮੀ ਤੇਹਿੰਗ ਨੂੰ ਟੂਰਨਾਮੈਂਟ ਚੋ ਬਾਹਰ ਕੀਤਾ। ਕਿਲ੍ਹਾ ਰਾਏਪੁਰ ਦਾ ਗੋਲਕੀਪਰ ਅਟਲ " ਮੈਨ ਆਫ਼ ਦਾ ਮੈਚ " ਬਣਿਆ ।

ਅੱਜ ਦੇ ਮੈਚਾਂ ਦੌਰਾਨ ਰਪਿੰਦਰ ਸਿੰਘ ਬਰਾੜ ਜ਼ਿਲ੍ਹਾ ਖੇਡ ਅਫਸਰ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ। ਇਸ ਮੌਕੇ ਗੁਰਸਤਿੰਦਰ ਸਿੰਘ ਪਰਗਟ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ।ਇਸ ਮੌਕੇ ਜਗਰੂਪ ਸਿੰਘ ਜਰਖੜ, ਕੋਚ ਠਾਕੁਰ ਸਾਹਿਬ, ਪਰਮਜੀਤ ਸਿੰਘ ਨੀਟੂ, ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ, ਬੂਟਾ ਸਿੰਘ ਸਿੱਧੂ ਦੋਰਾਹਾ, ਪਹਿਲਵਾਨ ਹਰਮੇਲ ਸਿੰਘ ਕਾਲਾ , ਲਾਲਜੀਤ ਸਿੰਘ ਦਾਦ ,ਸਾਹਿਬਜੀਤ ਸਿੰਘ ਜਰਖੜ , ਗੁਰਤੇਜ ਸਿੰਘ ਬੋਹੜਆਈ , ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਕਿਲਾ ਰਾਏਪੁਰ, ਮਨਜੀਤ ਸਿੰਘ ਡੰਗੋਰਾ ਅਤੇ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜਰ ਸਨ।


27 ਮਈ ਨੂੰ ਸੀਨੀਅਰ ਵਰਗ ਵਿੱਚ ਪਹਿਲਾ ਸੈਮੀ ਫਾਈਨਲ ਮੁਕਾਬਲਾ
ਗਿੱਲ ਕਲੱਬ ਘਵੱਦੀ ਬਨਾਮ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਵਿੱਚਕਾਰ ਮੈਚ ਸ਼ਾਮ 7 ਵਜੇ,
ਕਿਲ੍ਹਾ ਰਾਏਪੁਰ ਬਨਾਮ ਨੀਟਾ ਕਲੱਬ ਰਾਮਪੁਰ ਵਿਚਕਾਰ ਮੁਕਾਬਲਾ 8 ਵਜੇ ਰਾਤ ਖੇਡਿਆ ਜਾਵੇਗਾ।

Story You May Like