The Summer News
×
Friday, 03 May 2024

ਲੜਕੇ ਦੀ ਮਾਂ ਨੂੰ ਨਿਰਵਸਤਰ ਕਰਨ ਦੇ ਮਾਮਲੇ 'ਚ ਹੋਈ ਵੱਡੀ ਕਾਰਵਾਈ

ਤਰਨਤਾਰਨ ‘ਚ ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰ ਵਾਲਿਆਂ ਵੱਲੋਂ ਲੜਕੇ ਦੀ ਮਾਂ ਨੂੰ ਨਿਰਵਸਤਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਤਰਨਤਾਰਨ ਦੇ ਵਲਟੋਹਾ ਪਿੰਡ ਵਿੱਚ ਕਸਬੇ ਦੀ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੇ ਲੜਕੇ ਦੀ ਮਾਂ ਵੱਲੋਂ ਬਿਨਾਂ ਕੱਪੜਿਆਂ ਦੇ ਗਲੀਆਂ ਵਿੱਚ ਘੁੰਮਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਹੁਣ ਇਸ ਮਾਮਲੇ ਵਿੱਚ ਥਾਣਾ ਵਲਟੋਹਾ ਪੁਲਿਸ ਵੱਲੋਂ ਚਾਰ 22 ਬਾਈਨੇਮ ਅਤੇ ਇੱਕ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕੀਤਾ ਸੀ ਅਤੇ ਜਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਸ ਤੇ ਵੱਡਾ ਐਕਸ਼ਨ ਲੈਂਦੇ ਹੋਏ ਇਹਨਾਂ ਚਾਰ ਮੁਲਜ਼ਮਾਂ ਵਿੱਚੋਂ ਤਿੰਨਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਸਦੀ ਪ੍ਰੈਸ ਕਾਨਫਰੰਸ ਤਰਨਤਾਰਨ ਵਿਖੇ ਕਰਕੇ ਐਸਐਸਪੀ ਨੇ ਕਿਹਾ ਹੈ ਕਿ ਜੋ ਵਿਅਕਤੀ ਗ੍ਰਿਫਤਾਰ ਹੋਣ ਵਾਲੇ ਹਨ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਤਰਨਤਾਰਨ ਪੁਲਿਸ ਕਾਫੀ ਗੰਭੀਰ ਹੈ


ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੇ ਵਲਟੋਹਾ ਪਿੰਡ ਵਿੱਚ ਵਾਪਰੀ ਇਸ ਸ਼ਰਮਨਾਕ ਹਰਕਤ ਦੀ ਮਹਿਲਾ ਕਮਿਸ਼ਨ ਨੇ ਨਿਖੇਧੀ ਕੀਤੀ ਹੈ।ਮਹਿਲਾ ਕਮਿਸ਼ਨ ਨੇ ਤਰਨਤਾਰਨ ਮਾਮਲੇ ‘ਤੇ ਗੰਭੀਰ ਨੋਟਿਸ ਲਿਆ ਹੈ। ਇਸ ਬਾਰੇ ਐਸਐਸਪੀ ਤੇ ਡੀਸੀ ਤੋਂ ਸ਼ਨੀਵਾਰ ਦੁਪਹਿਰ ਦੋ ਵਜੇ ਤੱਕ ਮੰਗੀ ਸਟੇਟਸ ਰਿਪੋਰਟ ਮੰਗੀ ਹੈ। ਦੱਸ ਦਈਏ ਕਿ ਤਰਨਤਾਰਨ ‘ਚ ਮਹਿਲਾ ਨੂੰ ਬਿਨਾਂ ਕਪੜਿਆਂ ਤੋਂ ਘੁਮਾਇਆ ਸੀ।

Story You May Like