The Summer News
×
Tuesday, 21 May 2024

ਲੁਧਿਆਣਾ ਪੁਲਿਸ ਵੱਲੋਂ ਕ.ਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਕ ਵਿਅਕਤੀ ਕਾਬੂ

ਲੁਧਿਆਣਾ, 24 ਅਕਤੂਬਰ (ਦਲਜੀਤ ਵਿੱਕੀ): ਸ਼ਰਾਬ ਦੇ ਨਸ਼ੇ ਵਿੱਚ ਮੋਬਾਇਲ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ 22 ਅਕਤੂਬਰ ਦੀ ਰਾਤ ਫੋਕਲ ਪੁਆਇੰਟ ਦੀ ਰਾਜੀਵ ਗਾਂਧੀ ਕਲੋਨੀ ਵਿੱਚ ਝੁੱਗੀ ਵਿੱਚ ਰਹਿਣ ਵਾਲੇ ਇੱਕ ਦੋਸਤ ਨੇ ਆਪਣੇ ਨਾਲ ਦੇ ਸਾਥੀ ਨੂੰ ਸਿਰ ਤੇ ਲੱਕੜ ਦੇ ਬਾਲੇ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਖਮੀ ਨੂੰ ਉਸਦੇ ਪੜੋਸੀਆਂ ਨੇ ਸਿਵਲ ਹਸਪਤਾਲ ਲੁਧਿਆਣਾ ਪਹੁੰਚਾਇਆ। ਹਾਲਤ ਗੰਭੀਰ ਹੋਣ ਦੇ ਚੱਲਦੇ ਜਖਮੀ ਨੂੰ ਚੰਡੀਗੜ੍ਹ ਜੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ।


ਜਿੱਥੇ ਕੱਲ ਸ਼ਾਮ ਜਖਮੀ ਦੀ ਮੌਤ ਹੋ ਗਈ।ਜਿਸ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਦੋਸ਼ੀ ਨੂੰ ਕਾਬੂ ਕਰ ਲਿਆ ਤੇ ਦੋਸ਼ੀ ਦੁਆਰਾ ਹਮਲੇ ਦੇ ਵਿੱਚ ਵਰਤਿਆ ਹੋਇਆ ਲੱਕੜ ਦਾ ਬਾਲਾ ਵੀ ਬਰਾਮਦ ਕਰ ਲਿਆ ਹੈ ਮ੍ਰਿਤਕ ਦੀ ਪਹਿਚਾਨ ਭਰਤ ਲਾਲ ਪੁੱਤਰ ਰਾਮ ਕ੍ਰਿਪਾਲ ਵਾਸੀ ਥਾਣਾ ਨਵਾਨਗੰਜ ਜਿਲ੍ਹਾ ਪ੍ਰਤਾਪਗੜ੍ਹ ਯੂ.ਪੀ.ਹਾਲ ਵਾਸੀ ਝੂੰਗੀਆ ਰਾਜੀਵ ਗਾਂਧੀ ਕਲੋਨੀ ਫੋਕਲ ਪੁਆਇਟ ਲੁਧਿਆਣਾ ਉਮਰ ਕ੍ਰੀਬ 35 ਸਾਲ ਦੇ ਤੌਰ ਤੇ ਹੋਈ ਹੈ।


ਪ੍ਰੈਸ ਕਾਨਫਰੰਸ ਵਿੱਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਇੰਡ.ਏਰੀਆ-ਏ ਜਤਿੰਦਰ ਚੋਪੜਾ ਤੇ ਫੋਕਲ ਪੁਆਇੰਟ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕੀ ਮਿਤੀ 23 ਅਕਤੂਬਰ ਨੂੰ ਥਾਣਾ ਫੋਕਲ ਪੁਆਇਟ ਲੁਧਿਆਣਾ ਤੋ ਏ.ਐਸ.ਆਈ.ਮੰਗਲ ਦਾਸ ਸਮੇਤ ਪੁਲਿਸ ਪਾਰਟੀ ਦੇ ਜਮਾਲਪੁਰ ਚੌਕ ਵਿਖੇ ਮੋਜੂਦ ਸੀ ਤਾਂ ਉਸ ਪਾਸ ਬੰਨਵਾਰੀ ਲਾਲ ਵਾਸੀ ਰਾਜੀਵ ਗਾਂਧੀ ਕਲੋਨੀ ਲੁਧਿਆਣਾ ਨੇ ਆ ਕੇ ਇਤਲਾਹ ਦਿਤੀ ਸੀ ਕਿ ਉਹ ਮਿਤੀ 22-10-2023 ਨੂੰ ਵਕਤ ਕ੍ਰੀਬ 10.00 ਪੀ.ਐਮ ਰੋਟੀ ਖਾ ਕਿ ਵੇਹੜੇ ਵਿਚ ਟਹਿਲ ਰਿਹਾ ਸੀ ਤਾ ਉਸ ਦੀ ਨਾਲ ਵਾਲੀ ਝੁੱਗੀ ਵਿਚ ਰਹਿੰਦੇ ਭਰਤ ਲਾਲ ਉਮਰ ਕ੍ਰੀਬ 35 ਸਾਲ ਦੀ ਝੁੱਗੀ ਵਿਚੋਂ ਲੜਾਈ ਝਗੜਾ ਹੋਣ ਦੀਆ ਅਵਾਜਾ ਆ ਰਹੀਆ ਸਨ, ਜਦੋ ਉਸਨੇ ਭਰਤ ਲਾਲ ਦੀ ਝੁੱਗੀ ਅੰਦਰ ਜਾ ਕੇ ਵੇਖਿਆ ਤਾਂ ਭਰਤ ਲਾਲ ਨਾਲ ਗੁਲਾਮ ਹੁਸੈਨ ਕੁਟਮਾਰ ਕਰ ਰਿਹਾ ਸੀ ਤਾ ਗੁਲਾਮ ਹੁਸੇਨ ਨੇ ਇਕ ਦਮ ਤਹਿਸ ਵਿਚ ਆ ਕੇ ਨੇੜੇ ਪਿਆ ਲੱਕੜ ਦਾ ਛੋਟਾ ਬਾਲਾ ਚੁੱਕ ਕੇ ਭਰਤ ਲਾਲ ਦੇ ਸਿਰ ਉਤੇ 2/3 ਵਾਰ ਮਾਰਿਆ, ਜਿਸ ਨਾਲ ਭਰਤ ਲਾਲ ਬੇਹੋਸ਼ ਹੋ ਕੇ ਹੇਠ ਡਿਗ ਪਿਆ, ਜਦੋਂ ਗੁਲਾਮ ਹੁਸੇਨ ਨੂੰ ਇਸ ਦਾ ਕਾਰਨ ਪੁੱਛਿਆ ਤਾ ਉਸ ਨੇ ਕਿਹਾ ਕਿ ਭਰਤ ਲਾਲ ਉਸ ਦਾ ਮੋਬਾਇਲ ਨਹੀ ਦੇ ਰਿਹਾ ਸੀ, ਜੋ ਗੁਲਾਮ ਹੁਸੇਨ ਮੋਕਾ ਤੋ ਫਰਾਰ ਹੋ ਗਿਆ ਸੀ ਤਾਂ ਬੰਨਵਾਰੀ ਲਾਲ ਨੇ ਆਪਣੇ ਭਾਣਜੇ ਮੁਕੇਸ ਕੁਮਾਰ ਨੂੰ ਨਾਲ ਲੈ ਕੇ ਐਬੂਲੈਸ ਦਾ ਇੰਤਜਾਮ ਕਰਕੇ ਭਰਤ ਲਾਲ ਨੂੰ ਸਿਵਲ ਹਸਪਤਾਲ ਲੁਧਿਆਣਾ ਲੈ ਕੇ ਗਿਆ।


ਜਿਥੋ ਉਸ ਨੂੰ GMC ਹਸਪਤਾਲ ਸੈਕਟਰ 32 ਚੰਡੀਗੜ੍ਹ ਦਾ ਰੈਫਰ ਕਰ ਦਿਤਾ ਸੀ ਜਿਥੇ ਭਰਤ ਲਾਲ ਦੀ ਜੱਖਮਾ ਦੀ ਤਾਬ ਨਾ ਝਲਦਿਆ ਹੋਇਆ ਇਲਾਜ ਦੌਰਾਨ ਮੋਤ ਹੋ ਗਈ। ਜਿਸਤੋਂ ਬਾਅਦ ਥਾਣਾ ਫੋਕਲ ਪੁਆਇਟ ਪੁਲਿਸ ਨੇ ਦੋਸ਼ੀ ਗੁਲਾਮ ਹੁਸੈਨ ਪੁੱਤਰ ਬਿਗੂ ਭਗਤ ਵਾਸੀ ਪਿੰਡ ਬਰਆਨ ਕਾਲਾ ਵਰਵਾਨ ਜਿਲ੍ਹਾ ਰੋਹਤਾਸ ਬਿਹਾਰ ਹਾਲ ਵਾਸੀ ਝੁੱਗੀਆ ਰਾਜੀਵ ਗਾਂਧੀ ਕਲੋਨੀ ਫੋਕਲ ਪੁਆਇਟ ਲੁਧਿਆਣਾ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੱਲ ਸ਼ਨੀਵਾਰ ਦੀ ਰਾਤ ਦੋਸ਼ੀ ਨੂੰ ਕੁਛ ਘੰਟਿਆਂ ਵਿੱਚ ਰਾਜੀਵ ਗਾਂਧੀ ਕਲੋਨੀ ਤੋਂ ਕਾਬੂ ਕਰ ਲਿਆ ਹੈ। ਜੋ ਦੋਰਾਨੇ ਤਫਤੀਸ ਦੋਸ਼ੀ ਗੁਲਾਮ ਹੁਸੇਨ ਪਾਸੋ ਵਾਰਦਾਤ ਵਿਚ ਵਰਤਿਆ ਲੱਕੜ ਦਾ ਬਾਲਾ ਬ੍ਰਾਮਦ ਕੀਤਾ ਗਿਆ। ਜੋ ਦੋਸੀ ਪਾਸੋ ਹੋਰ ਵੀ ਪੁਛਗਿਛ ਕੀਤੀ ਜਾ ਰਹੀ ਹੈ।ਜਿਥੋਂ ਉਸ ਨੂੰ GMC ਹਸਪਤਾਲ ਸੈਕਟਰ 32 ਚੰਡੀਗੜ੍ਹ ਦਾ ਰੈਫਰ ਕਰ ਦਿਤਾ ਸੀ ਜਿਥੇ ਤਰਤ ਲਾਲ ਦੀ ਮੌਤ ਹੋ ਗਈ ਸੀ, ਜਿਸ ਤੇ ਮੁਕੱਦਮਾ ਨੰਬਰ 153 ਮਿਤੀ 23-10-23 ਜੁਰਮ 302 IPC ਥਾਣਾ ਫੋਕਲ ਪੁਆਇੰਟ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ।


ਜੋ ਦੌਰਾਨੇ ਤਫਤੀਸ਼ ਦੋਸ਼ੀ ਗੁਲਾਮ ਹੁਸੈਨ ਨੂੰ ਮਿਤੀ 23-10-23 ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਵਿਚ ਵਰਤਿਆ ਲੱਕੜ ਦਾ ਬਾਲਾ ਬਰਾਮਦ ਕੀਤਾ ਗਿਆ। ਜੋ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਭਰਤ ਲਾਲ ਅਤੇ ਦੋਸ਼ੀ ਗੁਲਾਮ ਹੁਸੈਨ ਝੁੱਗੀ ਵਿਚ ਬੈਠੇ ਸ਼ਰਾਬ ਪੀ ਰਹੇ ਸੀ ਤਾਂ ਮ੍ਰਿਤਕ ਭਰਤ ਲਾਲ ਨੇ ਗੁਲਾਮ ਹੁਸੈਨ ਪਾਸੋਂ ਉਸ ਦਾ ਮੋਬਾਇਲ ਖੋਹ ਲਿਆ ਸੀ, ਮ੍ਰਿਤਕ ਉਸ ਨੂੰ ਮੋਬਾਇਲ ਫੋਨ ਵਾਪਸ ਨਹੀ ਕਰ ਰਿਹਾ ਸੀ ਤਾਂ ਗੁਲਾਮ ਹੁਸੈਨ ਨੇ ਤੈਸ਼ ਵਿਚ ਆ ਕੇ ਲੱਕੜ ਦੇ ਟੋਟੇ ਨਾਲ ਭਰਤ ਲਾਲ ਦੇ ਸਿਰ ਪਰ ਵਾਰ ਕਰਕੇ ਉਸ ਨੂੰ ਗੰਭੀਰ ਜਖਮੀ ਕਰ ਦਿਤਾ ਸੀ, ਜੋ ਜਖਮਾਂ ਦੀ ਤਾਬ ਨਾ ਝਲਦੇ ਹੋਏ ਭਰਤ ਲਾਲ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਦੋਸ਼ੀ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।


 

Story You May Like