The Summer News
×
Tuesday, 21 May 2024

ਲੁਧਿਆਣਾ ਪੁਲਿਸ ਵੱਲੋਂ ਦਾ.ਤ ਦੀ ਨੋਕ 'ਤੇ ਮੋਬਾਇਲ ਖੋਹ ਕਰਨ ਵਾਲੇ ਗਿਰੋ/ਹ ਦੇ 2 ਮੈਂਬਰ ਗ੍ਰਿਫਤਾ/ਰ

ਲੁਧਿਆਣਾ : ਕਮਿਸ਼ਨਰ ਪੁਲਿਸ ਲੁਧਿਆਣਾ ਮਨਦੀਪ ਸਿੰਘ ਸਿਧੂ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਸਕਰਨਜੀਤ ਸਿੰਘ ਤੇਜਾ ਪੀ.ਪੀ.ਐਸ. ਜੁਆਇੰਟ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਤੁਸ਼ਾਰ ਗੁਪਤਾ ਆਈ.ਪੀ.ਐਸ ਏ.ਡੀ.ਸੀ.ਪੀ. ਜੋਨ-4 ਲੁਧਿਆਣਾ, ਜਤਿੰਦਰ ਸਿੰਘ ਪੀ.ਪੀ.ਐਸ.,ਏ.ਸੀ.ਪੀ ਇੰਡਸਟਰੀ ਏਰੀਆ-ਏ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਿਕ ਇੰਸ: ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਫੋਕਲ ਪੁਆਇੰਟ ਲੁਧਿਆਣਾ ਤੇ ASI ਦਲਬੀਰ ਸਿੰਘ IC/PP ਜੀਵਨ ਨਗਰ ਲੁਧਿਆਣਾ ਦੀ ਨਿਗਰਾਨੀ ਹੇਠ 3 ਨਵੰਬਰ ਨੂੰ ਚੌਕੀ ਜੀਵਨ ਨਗਰ ਤੋਂ ਸ:ਬ: ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਚੌਕੀ ਜੀਵਨ ਨਗਰ ਵਿਖੇ ਮੌਜੂਦ ਸੀ ਤਾਂ ਉਸ ਪਾਸ ਵਿਕਰਮ ਬਹਾਦੁਰ ਸਿੰਘ ਪੁੱਤਰ ਰਾਮ ਚੰਦਰ ਸਿੰਘ ਵਾਸੀ ਅੱਭੀਗਨ ਏ.ਬੀ. ਸਟੀਲ ਫੈਕਟਰੀ ਪਲਾਟ ਨੰਬਰ ਸੀ-139 ਫੇਸ-5 ਫੋਕਲ ਪੁਆਇੰਟ ਲੁਧਿਆਣਾ ਨੇ ਬਿਆਨ ਲਿਖਾਇਆ ਕਿ ਉਹ 31 ਅਕਤੂਬਰ 2023 ਨੂੰ ਮਾਰਕਿਟ ਤੋਂ ਵਾਪਸ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਰੂਟਰ ਕੰਡੇ ਵੱਲੋੰ ਆਪਣੀ ਫੈਕਟਰੀ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਕਰੀਬ ਸ਼ਾਮ 6 ਵਜੇ ਨੇੜੇ ਡਿਸਪੋਜਲ ਚੌਕ ਫੇਸ-5 ਫੋਕਲ ਪੁਆਇੰਟ ਲੁਧਿਆਣਾ ਪੁੱਜਾ ਤਾਂ ਇੱਕ ਮੋਟਰ ਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਸਿਲਵਰ ਬਿਨਾ ਨੰਬਰੀ ਪਰ 2 ਵਿਅਕਤੀ ਸਵਾਰ ਸਨ, ਆਏ ਤੇ ਮੋਟਰ ਸਾਈਕਲ ਅੱਗੇ ਲਗਾ ਕੇ ਉਸਨੂੰ ਰੋਕ ਤੇ ਦਾਤ ਲੋਹੇ ਨਾਲ ਡਰਾ ਧਮਕਾ ਕੇ ਉਸ ਪਾਸੋਂ ਉਸਦਾ ਮੋਬਾਇਲ ਫੋਨ ਮਾਰਕਾ ਰੀਅਲ-ਮੀ ਸੀ-2122 ਰੰਗ ਅਸਮਾਨੀ ਜਬਰਦਸਤੀ ਖੋਹ ਕੇ ਉਸੇ ਮੋਟਰ ਸਾਈਕਲ ਪਰ ਸਵਾਰ ਹੋ ਕੇ ਫਰਾਰ ਹੋ ਗਏ।


ਜੋ ਪੜਤਾਲ ਕਰਨ ਪਤਾ ਲੱਗਿਆ ਕਿ ਸ਼ੁਭਮ ਕੁਮਾਰ ਉਰਫ ਸੁੱਭੀ ਪੁੱਤਰ ਰਾਜ ਕੁਮਾਰ ਵਾਸੀ ਘੋੜਾ ਕਲੋਨੀ ਇੰਡ. ਏਰੀਆ ਏ ਚੀਮਾ ਚੌਕ ਲੁਧਿਆਣਾ ਅਤੇ ਅਰੁਣ ਕੁਮਾਰ ਉਰਫ ਭੂਰਾ ਪੁੱਤਰ ਬੂਟਾ ਸਿੰਘ ਵਾਸੀ ਨੇੜੇ ਪ੍ਰਾਇਮਰੀ ਸਕੂਲ ਜਮਾਲਪੁਰ ਲੁਧਿਆਣਾ ਨੇ ਮੋਬਾਇਲ ਫੋਨ ਦੀ ਖੋਹ ਕੀਤੀ ਹੈ, ਜਿਸ ਤੇ ਮੁਕੱਦਮਾ ਨੰਬਰ 158 ਮਿਤੀ 3-11-2023 ਅ/ਧ 379-ਬੀ IPC ਥਾਣਾ ਫੋਕਲ ਪੁਆਇੰਟ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।


ਦੌਰਾਨੇ ਤਫਤੀਸ਼ 4-11-2023 ਨੂੰ ਹੀ ਦੋਸ਼ੀਆਨ ਸ਼ੁਭਮ ਕੁਮਾਰ ਉਰਫ ਸੁੱਭੀ ਅਤੇ ਅਰੁਣ ਕੁਮਾਰ ਉਰਫ ਭੂਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਮੁੱਦਈ ਦਾ ਖੋਹ ਕੀਤਾ ਮੋਬਾਇਲ ਮਾਰਕਾ ਰੀਅਲ ਮੀ ਅਤੇ 3 ਹੋਰ ਖੋਹ ਕੀਤੇ ਮੋਬਾਇਲ ਫੋਨ ਬ੍ਰਾਮਦ ਕੀਤੇ। ਵਾਰਦਾਤ ਸਮੇਂ ਵਰਤਿਆ ਦਾਤ ਲੋਹਾ ਅਤੇ ਚੋਰੀ ਕੀਤਾ ਮੋਟਰ ਸਾਈਕਲ ਮਾਰਕਾ ਸਪਲੈਂਡਰ ਬਿਨਾ ਨੰਬਰੀ ਰੰਗ ਸਿਲਵਰ ਬ੍ਰਾਮਦ ਕੀਤਾ ਤੇ ਮੁਕੱਦਮਾ ਵਿਚ ਜੁਰਮ 411 IPC ਦਾ ਵਾਧਾ ਕੀਤਾ, ਤੇ ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਦੋਸ਼ੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਜਿਹਨਾਂ ਪਾਸੋੰ ਹੋਰ ਵੀ ਖੋਹ/ਚੋਰੀ ਕੀਤਾ ਸਮਾਨ ਬ੍ਰਾਮਦ ਹੋਣ ਦੀ ਸੰਭਾਵਨਾ ਹੈ।

Story You May Like