The Summer News
×
Tuesday, 21 May 2024

ਲੁਧਿਆਣਾ ਪੁਲਿਸ ਵੱਲੋਂ ਨ/ਸ਼ੇ ਦੀ ਸਪਲਾਈ ਕਰਨ ਵਾਲੇ ਗਰੋ/ਹ ਦਾ 1 ਮੈਂਬਰ ਡਰੰ/ਗ ਮਨੀ ਸਮੇਤ ਕਾਬੂ

ਲੁਧਿਆਣਾ : ਲੁਧਿਆਣਾ 'ਚ ਸਮੱਗਲਰਾ ਅਤੇ ਮਾੜੇ ਅੰਨਸਰਾ ਖਿਲਾਫ ਲੁਧਿਆਣਾ ਪੁਲਿਸ ਵਲੋਂ ਲਗਾਤਰ ਕਾਰਵਾਈਆਂ ਵਿੱਢੀਆਂ ਜਾ ਰਹੀਆਂ ਨੇ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਠੱਲ ਪਾਈ ਜਾ ਰਹੀ ਹੈਂ, ਓਸੇ ਦੇ ਮੱਦੇਨਜ਼ਰ ਰੱਖਦੇ ਹੋਏ ਥਾਣਾ ਫੋਕਲ ਪੁਆਇੰਟ ਲੁਧਿਆਣਾ ਦੀ ਪੁਲਿਸ ਪਾਰਟੀ ਦੇ SI ਸੁਰਜੀਤ ਕੁਮਾਰ ਸਮੇਤ ASI ਕਪਿਲ ਕੁਮਾਰ ਵਲੋਂ ਨਸ਼ੇ ਦੇ ਤਸਕਰਾਂ ਦੀ ਤਲਾਸ 'ਚ ਨੇੜੇ ਲੇਬਰ ਚੌਕ ਨਾਕਾਬੰਦੀ ਤੇ ਮੌਜੂਦ ਸੀ ਤਾਂ ਦੋਸੀ ਰੋਬਿਟ ਸਿੰਘ ਉਰਫ ਮਨੂੰ ਵਾਸੀ ਗੋਬਿੰਦ ਨਗਰ ਸਿਮਲਾਪੁਰੀ ਲੁਧਿਆਣਾ ਨੂੰ ਕਾਬੂ ਕਰਕੇ ਉਸ ਦੇ ਕਬਜਾ 'ਚੋਂ 11 ਗ੍ਰਾਮ ਹੈਰੋਇੰਨ, ਡਰਗ ਮਨੀ 8330 ਇੱਕ ਛੋਟਾ ਇਲੈਕਟ੍ਰੋਨਿਕ ਕੰਪਿਊਟਰ ਕੰਡਾ ਅਤੇ 73 ਪਾਰਦਰਸੀ ਲਿਫਾਫੀਆ ਬ੍ਰਾਮਦ ਕੀਤੀ। ਜਿਸ ਦੇ ਖ਼ਿਲਾਫ ਥਾਣਾ ਫੋਕਲ ਪੁਆਇੰਟ ਮਾਮਲਾ ਦਰਜ ਕਰਕੇ ਤਫਤੀਸ ਅਮਲ ਵਿਚ ਲਿਆਦੀ ਜਾ ਰਹੀ ਹੈ ਦੋਸੀ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।

Story You May Like