The Summer News
×
Monday, 13 May 2024

ਜਾਣੋਂ, ਯੂਕਰੇਨ 'ਚ ਜੰਗ ਕਾਰਨ MBBS ਦੀ ਪੜ੍ਹਾਈ ਅਧੂਰੀ ਛੱਡ ਆਏ ਵਿਦਿਆਰਥੀ ਦੇ ਸਕਣਗੇ ਫਾਈਨਲ ਪ੍ਰੀਖਿਆ

ਚੰਡੀਗੜ੍ਹ / ਨਵੀਂ ਦਿੱਲੀ, 29 ਮਾਰਚ : MBBS ਕਰਨ ਗਏ ਭਾਰਤੀ ਵਿਦਿਆਰਥੀਆਂ ਜਿਨ੍ਹਾਂ ਨੂੰ ਯੂਕਰੇਨ ਵਿੱਚ ਜੰਗ ਲੱਗਣ ਕਾਰਨ ਆਪਣੀ ਮੈਡੀਕਲ ਪੜ੍ਹਾਈ ਅਧੂਰੀ ਛੱਡ ਕੇ ਦੇਸ਼ ਵਾਪਿਸ ਆਉਣਾ ਪਿਆ ਸੀ, ਉਹਨਾਂ ਨੂੰ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਅਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਉਹ ਵਿਦਿਆਰਥੀ ਕਿਸੇ ਵੀ ਕਾਲਜ ਵਿੱਚ ਦਾਖਲਾ ਲਏ ਬਿਨਾਂ ਫਾਈਨਲ ਪ੍ਰੀਖਿਆ ਦੇ ਭਾਗ ਪਹਿਲਾ ਅਤੇ ਦੂਜੇ ਵਿੱਚ ਬੈਠਣ ਦਾ ਸਿਰਫ ਇੱਕ ਮੌਕਾ ਦਿੱਤਾ ਜਾਵੇਗਾ। ਜਿਸ ਨਾਲ ਵਿਦਿਆਰਥੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।


ਜਾਣਕਾਰੀ ਦੇ ਅਨੁਸਾਰ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਪ੍ਰੀਖਿਆਵਾਂ (ਥਿਊਰੀ ਅਤੇ ਪ੍ਰੈਕਟੀਕਲ) ਪਾਸ ਕਰਨ ਦਾ ਇੱਕ ਮੌਕਾ ਦਿੱਤਾ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਇਸ ਜਵਾਬ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ। ਪਿਛਲੇ ਸਾਲ ਮਾਰਚ ਵਿੱਚ, ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਵਿੱਚ ਮੈਡੀਕਲ ਕਾਲਜਾਂ ਵਿੱਚ ਦਾਖਲੇ ਦੀ ਆਗਿਆ ਦੇਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।


ਸਰਕਾਰ ਨੇ ਸੁਪਰੀਮ ਕੋਰਟ ਨੂੰ ਦਿੱਤੀ ਇਹ ਜਾਣਕਾਰੀ
ਥਿਊਰੀ ਪ੍ਰੀਖਿਆਵਾਂ ਭਾਰਤ ਵਿੱਚ MBBS ਪ੍ਰੀਖਿਆਵਾਂ ਦੀ ਤਰਜ਼ 'ਤੇ ਕਰਵਾਈਆਂ ਜਾ ਸਕਦੀਆਂ ਹਨ। ਪ੍ਰੈਕਟੀਕਲ ਕੁਝ ਮਨੋਨੀਤ ਸਰਕਾਰੀ ਮੈਡੀਕਲ ਕਾਲਜਾਂ ਦੁਆਰਾ ਕਰਵਾਏ ਜਾ ਸਕਦੇ ਹਨ। ਇਹਨਾਂ 2 ਇਮਤਿਹਾਨਾਂ ਨੂੰ ਪਾਸ ਕਰਨ ਤੋਂ ਬਾਅਦ 2 ਸਾਲਾਂ ਦੀ ਇੱਕ ਲਾਜ਼ਮੀ ਰੋਟੇਟਰੀ ਇੰਟਰਨਸ਼ਿਪ ਪੂਰੀ ਕਰਨੀ ਪੈਂਦੀ ਹੈ।



ਸੁਪਰੀਮ ਕੋਰਟ ‘ਚ ਦਾਇਰ ਕੀਤੀਆਂ ਗਈਆਂ ਸਨ ਪਟੀਸ਼ਨਾਂ
ਕੇਂਦਰ ਦੀ ਤਰਫੋਂ ਏਐਸਜੀ ਐਸ਼ਵਰਿਆ ਭਾਟੀ ਨੇ ਜਸਟਿਸ ਬੀਆਰ ਗਵਈ ਅਤੇ ਵਿਕਰਮ ਨਾਥ ਦੀ ਬੈਂਚ ਨੂੰ ਇਨ੍ਹਾਂ ਤੱਥਾਂ ਬਾਰੇ ਦੱਸਿਆ। ਕੇਂਦਰ ਨੇ ਕਿਹਾ ਕਿ ਵਿਦਿਆਰਥੀ ਇੱਕ ਸਾਲ ਦੀ ਮਿਆਦ ਦੇ ਅੰਦਰ ਪ੍ਰੀਖਿਆ ਦੇ ਸਕਦੇ ਹਨ। ਭਾਗ-2 ਨੂੰ ਭਾਗ-1 ਦੇ ਪਾਸ ਹੋਣ ਤੋਂ ਬਾਅਦ ਹੀ ਇਜਾਜ਼ਤ ਦਿੱਤੀ ਜਾਵੇਗੀ। ਕੇਂਦਰ ਸਰਕਾਰ ਦੇ ਇਸ ਜਵਾਬ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ। ਪਿਛਲੇ ਸਾਲ ਮਾਰਚ ਵਿੱਚ, ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਵਿੱਚ ਮੈਡੀਕਲ ਕਾਲਜਾਂ ਵਿੱਚ ਦਾਖਲੇ ਦੀ ਆਗਿਆ ਦੇਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।

Story You May Like