The Summer News
×
Tuesday, 21 May 2024

ਜੇਕਰ ਤੁਹਾਨੂੰ ਵੀ ਵਟਸਐਪ ਤੇ ਆਉਂਦੀ ਹੈ ਕਾਲ ਤਾਂ ਹੋ ਜਾਓ ਸਾਵਧਾਨ, ਪੜ੍ਹੋ ਪੂਰਾ ਮਾਮਲਾ

ਲੁਧਿਆਣਾ: ਜੇਕਰ ਤੁਹਾਨੂੰ ਵੀ ਵਟਸਐਪ ਕਾਲ ਆਉਂਦੀ ਹੈ ਤਾਂ ਹੋ ਜਾਓ ਸਾਵਧਾਨ। ਦਰਅਸਲ, ਲੁਧਿਆਣਾ ਵਿੱਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਫੋਨ ਤੇ ਗੱਲ ਕਰਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਧਾਰਾ 419, 420 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਾਡਲ ਟਾਊਨ ਐਕਸਟੈਨਸ਼ਨ ਦੇ ਵਸਨੀਕ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਉਹ ਗਿੱਲ ਰੋਡ ’ਤੇ ਬਾਂਸਲ ਠੇਕੇਦਾਰ ਨਾਂ ਦੀ ਫਰਮ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਹੈ।  ਰਾਜਸਥਾਨ ਸਥਿਤ ਬਾਬੂ ਕਯਾਲ ਫਰਮ ਨਾਲ ਉਸ ਦਾ ਕਾਫੀ ਕਾਰੋਬਾਰ ਹੈ | 27 ਅਕਤੂਬਰ ਨੂੰ ਉਸ ਨੂੰ ਵਟਸਐਪ 'ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਬਾਬੂ ਲਾਲ ਵਜੋਂ ਦੱਸੀ, ਜਿਸ ਨੇ 10 ਲੱਖ ਰੁਪਏ ਦੀ ਲੋੜ ਬਾਰੇ ਦੱਸਿਆ ਅਤੇ 1 ਨਵੰਬਰ ਨੂੰ ਸੰਜੇ ਨਾਂ ਦੇ ਵਿਅਕਤੀ ਨੂੰ ਭੇਜਿਆ, ਜਿਸ ਨੇ ਬਾਬੂ ਕਯਾਲ ਨਾਲ ਗੱਲ ਕੀਤੀ ਅਤੇ ਨਕਦੀ ਲੈ ਲਈ, ਪਰ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਇਹ ਇੱਕ ਧੋਖਾਧੜੀ ਸੀ |

Story You May Like