The Summer News
×
Friday, 26 April 2024

ਪੋਸਟ ਮੈਟਿ੍ਕ ਸਕਾਲਰਸ਼ਿਪ ਬੇਨਿਯਮੀਆਂ ਸਬੰਧੀ ਸਰਕਾਰ ਹੋਈ ਗੰਭੀਰ: ਢੋਸੀਵਾਲ

ਫਰੀਦਕੋਟ, 18 ਅਗਸਤ: ਸੰਨ 2016-17 ਵਿਚ ਅਨੁਸੂਚਿਤ ਜਾਤੀ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਵਿਚ ਭਾਰੀ ਬੇਨਿਯਮੀਆਂ ਦੇ ਮਾਮਲੇ ਧਿਆਨ ਵਿੱਚ ਆਏ ਸਨ | ਇਸ ਸਬੰਧੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਿਚ ਭਾਰੀ ਰੋਸ ਪਾਇਆ ਗਿਆ ਸੀ | ਉਨ੍ਹਾਂ ਕੋਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਕਾਲਜਾਂ ਵਿਚ ਐਡਮਿਸ਼ਨ ਫੀਸ ਲੈ ਤਾਂ ਲਈ ਗਈ ਸੀ, ਪਰੰਤੂ ਵਾਪਸ ਨਹੀਂ ਕੀਤੀ ਗਈ ਸੀ ਜੋ ਕਿ ਵਾਪਸ ਕੀਤੀ ਜਾਣੀ ਬਣਦੀ ਸੀ | ਇਸ ਸਬੰਧੀ ਉਸ ਵੇਲੇ ਦੇ ਸਮਾਜ ਭਲਾਈ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਵੱਲ ਵੀ ਘੋਰ ਬੇਨਿਯਮੀਆਂ ਦੇ ਦੋਸ਼ ਲਗਾਏ ਗਏ ਸਨ | ਪਰੰਤੂ ਕਿਸੇ ਪੱਧਰ 'ਤੇ ਕੋਈ ਸੁਣਵਾਈ ਨਹੀਂ ਹੋਈ | ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਡਾਇਰੈਕਟੋਰੇਟ ਵੱਲੋਂ ਬੀਤੀ 12 ਅਗਸਤ ਨੂੰ  ਰਾਜ ਦੇ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ  ਪੱਤਰ ਲਿਖਿਆ ਸੀ | ਇਸੇ ਪੱਤਰ ਦੀ ਰੋਸ਼ਨੀ ਵਿੱਚ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਪੰਜਾਬ ਨੇ ਆਪਣੇ ਪੱਤਰ ਨੰਬਰ 6ਐਮ.ਈ.3ਪੰ.22/20128 ਮਿਤੀ 16/08/2022 ਅਨੁਸਾਰ ਸਥਾਨਕ ਯੂਕੋਨ (ਯੂਨੀਵਰਸਿਟੀ ਕਾਲਿਜ ਆਫ ਨਰਸਿੰਗ) ਸਮੇਤ ਰਾਜ ਦੀਆਂ 132 ਨਰਸਿੰਗ ਸੰਸਥਾਵਾਂ ਨੂੰ  ਰਿਕਵਰੀ ਨੋਟਿਸ ਜਾਰੀ ਕੀਤੇ ਗਏ ਸਨ | ਇਨ੍ਹਾਂ ਸੰਸਥਾਵਾਂ ਵੱਲੋਂ ਦਿਤੇ ਗਏ ਸਪੱਸ਼ਟੀਕਰਣ ਸਬੰਧੀ ਜਵਾਬਾਂ ਨੂੰ  ਘੋਖਣ ਲਈ ਕਮੇਟੀਆਂ ਦਾ ਗਠਨ ਕੀਤਾ ਜਾਣਾ ਹੈ | ਇਨ੍ਹਾਂ ਕਾਲਜਾਂ ਨੂੰ  ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਲਈ ਨਿਸ਼ਚਤ ਕੀਤੀ ਮਿਤੀ 16 ਅਗਸਤ ਤੋਂ 05 ਸਤੰਬਰ ਤੱਕ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਡਾਇਰੈਕਟੋਰੇਟ ਕੋਲ ਆਪਣਾ ਪੱਖ ਪੇਸ਼ ਕਰਨ | ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਸਰਕਾਰ ਦੇ ਇਸ ਫੈਸਲੇ ਦੀ ਪੁਰਜੋਰ ਸ਼ਲਾਘਾ ਕਰਦੇ ਹੋਏ ਉਮੀਦ ਜਾਹਰ ਕੀਤੀ ਹੈ ਕਿ ਹੁਣ ਕਿਸੇ ਵੀ ਹਾਲਤ ਵਿੱਚ ਪੋਸਟ ਮੈਟਿ੍ਕ ਸਕਾਲਰਸ਼ਿਪ ਫਾਰ ਐਸ.ਸੀਜ਼. ਵਿੱਚ ਬੇਨਿਯਮੀ ਕਰਨ ਵਾਲੇ ਬਚ ਨਹੀਂ ਸਕਣਗੇ | ਪ੍ਰਧਾਨ ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਜ ਅੰਦਰ 132 ਨਰਸਿੰਗ ਕਾਲਜਾਂ ਵਿਚੋਂ ਸਭ ਨਾਲੋਂ ਜ਼ਿਆਦਾ ਬਠਿੰਡਾ ਜਿਲਾ ਨਾਲ 19, ਮਾਨਸਾ ਨਾਲ 17 ਅਤੇ ਲੁਧਿਆਣਾ ਨਾਲ 12 ਸਬੰਧਤ ਹਨ | ਇਸੇ ਤਰ੍ਹਾਂ ਫਾਜਿਲਕਾ ਤੇ ਗੁਰਦਾਸਪੁਰ ਜਿਲੇ ਵਿਚੋਂ 8-8, ਮੋਗਾ, ਪਟਿਆਲਾ, ਮੁਹਾਲੀ ਅਤੇ ਫਰੀਦਕੋਟ ਨਾਲ 7-7, ਹੁਸ਼ਿਆਰਪੁਰ ਅਤੇ ਸੰਗਰੂਰ ਨਾਲ 6-6 ਅਤੇ ਮੁਕਤਸਰ ਜਿਲੇ ਨਾਲ 5 ਨਰਸਿੰਗ ਕਾਲਜ ਸਬੰਧਤ ਹਨ | ਇਸੇ ਤਰ੍ਹਾਂ ਅੰਮਿ੍ਤਸਰ ਅਤੇ ਤਰਨਤਾਰਨ ਨਾਲ 4-4, ਫਤਹਿਗੜ੍ਹ ਸਾਹਿਬ ਨਾਲ 3, ਪਠਾਨਕੋਟ ਨਾਲ 2 ਅਤੇ ਫਿਰੋਜਪੁਰ ਜਿਲੇ ਨਾਲ 1 ਨਰਸਿੰਗ ਕਾਲਜ ਸਬੰਧਤ ਹੈ | ਪ੍ਰਧਾਨ ਢੋਸੀਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀਜ਼ ਵਿਚ ਬੇਨਿਯਮੀਆਂ ਸਬੰਧੀ ਜਲਦੀ ਅਤੇ ਵਿਸਥਾਰ ਪੂਰਵਕ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ  ਸਖਤ ਸਜਾ ਦਿੱਤੀ ਜਾਵੇ |

ਸੰਨ 2016-17 ਵਿਚ ਅਨੁਸੂਚਿਤ ਜਾਤੀ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਵਿਚ ਭਾਰੀ ਬੇਨਿਯਮੀਆਂ ਦੇ ਮਾਮਲੇ ਧਿਆਨ ਵਿੱਚ ਆਏ ਸਨ | ਇਸ ਸਬੰਧੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਿਚ ਭਾਰੀ ਰੋਸ ਪਾਇਆ ਗਿਆ ਸੀ | ਉਨ੍ਹਾਂ ਕੋਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਕਾਲਜਾਂ ਵਿਚ ਐਡਮਿਸ਼ਨ ਫੀਸ ਲੈ ਤਾਂ ਲਈ ਗਈ ਸੀ, ਪਰੰਤੂ ਵਾਪਸ ਨਹੀਂ ਕੀਤੀ ਗਈ ਸੀ ਜੋ ਕਿ ਵਾਪਸ

Story You May Like