The Summer News
×
Monday, 13 May 2024

ਨੌਜਵਾਨਾਂ ਲਈ ਖੁਸ਼ਖਬਰੀ: ਇਸ ਵਿਭਾਗ 'ਚ ਨਿਕਲੀਆਂ ਬੰਪਰ ਨੌਕਰੀਆਂ, ਜਲਦੀ ਕਰੋ ਅਪਲਾਈ

ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਆਈ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ PSPCL ਨੇ 2500 ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਹੈ। ਇਸ ਲਈ ਆਨਲਾਈਨ ਅਪਲਾਈ ਕਰਨ ਦਾ ਸਮਾਂ 26 ਦਸੰਬਰ ਤੋਂ ਸ਼ੁਰੂ ਹੋਵੇਗਾ ਅਤੇ 15 ਜਨਵਰੀ 2024 ਤੱਕ ਜਾਰੀ ਰਹੇਗਾ। ਜਾਰੀ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਵੈੱਬਸਾਈਟ pspcl.in ਤੇ ਭਰਤੀ ਲਈ ਰਜਿਸਟਰ ਕਰ ਸਕਦੇ ਹਨ।


ਜਾਣਕਾਰੀ ਅਨੁਸਾਰ ਯੋਗ ਉਮੀਦਵਾਰ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜਿਨ੍ਹਾਂ ਉਮੀਦਵਾਰਾਂ ਨੇ ਸਫਲਤਾਪੂਰਵਕ 10ਵੀਂ ਜਮਾਤ ਜਾਂ ਇਸ ਦੇ ਬਰਾਬਰ ਪਾਸ ਕੀਤੀ ਹੈ ਅਤੇ ਲਾਈਨਮੈਨ ਟਰੇਡ ਵਿੱਚ ਰਾਸ਼ਟਰੀ ਸਿਖਲਾਈ ਪ੍ਰਾਪਤ ਸਰਟੀਫਿਕੇਟ ਪ੍ਰਾਪਤ ਕੀਤਾ ਹੈ ਉਹ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ, ਡਿਪਲੋਮਾ ਅਤੇ ਇੰਜੀਨੀਅਰਿੰਗ 'ਚ ਡਿਗਰੀ ਵਰਗੀ ਉੱਚ ਸਿੱਖਿਆ ਵਾਲੇ ਉਮੀਦਵਾਰਾਂ ਨੂੰ ਤਾਂ ਹੀ ਵਿਚਾਰਿਆ ਜਾਵੇਗਾ ਜੇਕਰ ਉਹਨਾਂ ਕੋਲ ਲਾਈਨਮੈਨ ਟਰੇਡ 'ਚ ਰਾਸ਼ਟਰੀ ਸਿਖਲਾਈ ਪ੍ਰਾਪਤ ਸਰਟੀਫਿਕੇਟ ਹੋਵੇ।


ਦੱਸਿਆ ਜਾ ਰਿਹਾ ਹੈਕਿ ਲਿਖਤੀ ਪ੍ਰੀਖਿਆ ਤੋਂ ਬਾਅਦ ਇੰਟਰਵਿਊ ਅਤੇ ਫਿਜ਼ੀਕਲ ਟੈਸਟ ਸ਼ਾਮਲ ਹੈ। ਲਿਖਤੀ ਪ੍ਰੀਖਿਆ 'ਚ ਜਨਰਲ ਨਾਲੇਜ, ਗਣਿਤ, ਭੌਤਿਕ ਵਿਗਿਆਨ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਸ਼ਾਮਲ ਹੋਣਗੇ। ਅਨੁਸੂਚਿਤ ਜਾਤੀ SC ਅਤੇ ਅਪਾਹਜ ਸ਼੍ਰੇਣੀ PWD ਲਈ ਅਰਜ਼ੀ ਦੀ ਫੀਸ 590 ਰੁਪਏ ਅਤੇ ਹੋਰ ਉਮੀਦਵਾਰਾਂ ਲਈ 944 ਰੁਪਏ ਹੈ।


PSPCL ਦੀ ਅਧਿਕਾਰਤ ਵੈੱਬਸਾਈਟ pspcl.in 'ਤੇ ਜਾਓ।
ਇਸ ਤੋਂ ਬਾਅਦ ਹੋਮਪੇਜ ਤੇ PSPCL ਅਸਿਸਟੈਂਟ ਲਾਈਨਮੈਨ ਭਰਤੀ 2024 ਲਈ ਅਪਲਾਈ ਕਰੋ ਤੇ ਕਲਿੱਕ ਕਰੋ।
ਰਜਿਸਟ੍ਰੇਸ਼ਨ ਤੋਂ ਬਾਅਦ, ਫਾਰਮ ਵਿੱਚ ਪੁੱਛੇ ਗਏ ਸਾਰੇ ਪ੍ਰਸ਼ਨਾਂ ਦੇ ਵੇਰਵੇ ਭਰੋ।
ਫੋਟੋ, ਦਸਤਖਤ ਅਤੇ ਹੋਰ ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ।
ਅਰਜ਼ੀ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ ਫਾਰਮ ਜਮ੍ਹਾਂ ਕਰੋ।
ਫਿਰ ਇਸਨੂੰ ਡਾਊਨਲੋਡ ਕਰੋ ਅਤੇ ਇਸਦਾ ਪ੍ਰਿੰਟ ਆਊਟ ਲਓ।

Story You May Like