The Summer News
×
Tuesday, 21 May 2024

ਹੈਰੋਇੰ/ਨ ਦੀ ਤਸਕ/ਰੀ ਦੇ ਮੁਕੱਦਮੇ ਵਿੱਚ ਭਗੌੜਾ ਆਰੋ/ਪੀ ਕਾਬੂ

ਲੁਧਿਆਣਾ :  ਲੁਧਿਆਣਾ : ਏ.ਆਈ.ਜੀ./ਐੱਸ.ਟੀ.ਐੱਫ ਲੁਧਿਆਣਾ ਰੇਂਜ ਸਨੇਹਦੀਪ ਸ਼ਰਮ‍ਾ ਦੇ ਦਿਸ਼ਾ ਨਿਰਦੇਸ਼ ਹੇਠ ਚਲਾਈ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਐਸ.ਟੀ.ਐੱਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਸ਼ੇ ਦੇ ਤਸਕਰਾਂ ਅਤੇ ਐਨ.ਡੀ.ਪੀ.ਐਸ ਐਕਟ ਦੇ ਭਗੌੜੇ ਦੋਸ਼ੀਆਂ ਦੀ ਭਾਲ ਦੇ ਸਬੰਧ ਵਿੱਚ ਅਕਾਈ ਹਸਪਤਾਲ ਮੋਤੀ ਨਗਰ ਦੇ ਨੇੜੇ  ਮੌਜੂਦ ਸੀ ਤਾਂ ਮੁਖਬਰੀ ਦੇ ਅਧਾਰ 'ਤੇ ਮੁਕੱਦਮਾ ਨੰਬਰ 92 ਮਿਤੀ 29-06-2021 ਅ/ਧ 21, 29 NDPS Act ਥਾਣਾ ਐਸ.ਟੀ.ਐਫ. ਫੇਸ-4 ਮੋਹਾਲੀ ਜਿਲ੍ਹਾ ਐਸ.ਏ.ਐਸ ਨਗਰ ਦੇ ਭਗੌੜੇ ਦੋਸ਼ੀ ਸੰਨੀ ਨਾਹਰ ਉਰਫ ਲੱਡੂ ਪੁੱਤਰ ਰਛਪਾਲ ਸਿੰਘ ਵਾਸੀ ਗਲੀ ਨੰ: 9/1, ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਨਿਊ ਸ਼ਿਮਲਾਪੁਰੀ ਥਾਣਾ ਸ਼ਿਮਲਾਪੁਰੀ ਲੁਧਿਆਣਾ ਨੂੰ ਗਲਾਡਾ ਕਮਿਊਨਟੀ ਕਲੱਬ ਨੇੜੇ The Amsons Resorts ਸੈਕਟਰ 39-A ਮੋਤੀ ਨਗਰ ਲੁਧਿਆਣਾ ਦੇ ਨਾਲ ਲੱਗਦੀ ਪਾਰਕ ਨੇੜਿਓਂ ਗ੍ਰਿਫਤਾਰ ਕੀਤਾ ਗਿਆ।


ਇਥੇ ਇਹ ਵੀ ਵਰਨਣਯੋਗ ਹੈ ਕਿ ਉੱਕਤ ਮੁਕੱਦਮਾ ਵਿੱਚ ਦੋਸ਼ੀ ਸੰਨੀ ਨਾਹਰ ਉਰਫ ਲੱਡੂ ਅਤੇ ਇਸ ਦੇ ਸਾਥੀ ਦੋਸ਼ੀ ਸੰਜੇ ਦਾਸ ਪਾਸੋਂ ਕੁੱਲ ਇਕ ਕਿੱਲੋ 20 ਗ੍ਰਾਮ ਹੈਰੋਇਨ ਅਤੇ 70 ਹਾਜਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਦੋਸ਼ੀ ਸੰਨੀ ਨਾਹਰ ਉਰਫ ਲੱਡੂ ਮਾਨਯੋਗ ਅਦਾਲਤ ਪਾਸੋਂ ਜਮਾਨਤ ਕਰਵਾ ਕੇ ਗੈਰ ਹਾਜਰ ਹੋ ਗਿਆ ਸੀ। ਜਿਸ ਕਰਕੇ ਉਸ ਨੂੰ ਮਾਨਯੋਗ ਅਦਾਲਤ ਵੱਲੋਂ ਪੀ.ਓ. ਕਰਾਰ ਕੀਤਾ ਗਿਆ ਸੀ। ਦੋਸ਼ੀ ਸੰਨੀ ਨਾਹਰ ਉਰਫ ਲੱਡੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ | ਤਫਤੀਸ਼ ਜਾਰੀ ਹੈ।

Story You May Like