The Summer News
×
Tuesday, 30 April 2024

ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਦੀ 133ਵੀਂ ਜਯੰਤੀ ਮੌਕੇ ਕੀਤੀਆਂ ਫੁੱਲ ਮਲਾਵਾਂ ਭੇਂਟ

ਲੁਧਿਆਣਾ,14 ਅਪ੍ਰੈਲ (ਦਲਜੀਤ ਵਿੱਕੀ) ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਦੀ 133 ਜਅੰਤੀ ਦੇ ਮੌਕੇ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਜਲੰਧਰ ਬਾਈਪਾਸ , ਈ ਡਬਲੁ ਐਸ ਕਲੋਨੀ ਵਿਖੇ ਬਾਬਾ ਸਾਹਿਬ ਜੀ ਦੇ ਬੁੱਤਾਂ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ ਗਈਆਂ ।


ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਲੋੜ ਹੈ । ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਸ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਸੰਵਿਧਾਨ ਦੀ ਬਦੌਲਤ ਅੱਜ ਹਰ ਕਿਸੇ ਨੂੰ ਬਰਾਬਰੀ ਦਾ ਹੱਕ ਮਿਲਿਆ ਹੈ । ਉਹਨਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਜਿੱਥੇ ਗਰੀਬ ਲੋਕਾਂ ਨੂੰ ਬਰਾਬਰੀ ਦੇ ਹੱਕ ਦਬਾਏ ਗਏ, ਉੱਥੇ ਹੀ ਮਹਿਲਾਵਾਂ ਅਤੇ ਹੋਰ ਵਰਗਾਂ ਦੀ ਤਰੱਕੀ ਲਈ ਵੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ, ਜਿਸ ਕਾਰਨ ਅੱਜ ਸਮਾਜ ਵਿੱਚ ਹਰ ਕਿਸੇ ਨੂੰ ਬਰਾਬਰੀ ਦਾ ਹੱਕ ਮਿਲਣ ਦੇ ਨਾਲ ਨਾਲ ਸਮਾਜ ਵੀ ਤਰੱਕੀ ਦੀਆਂ ਲੀਹਾਂ ਵੱਲ ਚੱਲ ਰਿਹਾ ਹੈ । ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਤੇ ਚਲਦੇ ਹੋਏ ਉਹਨਾਂ ਦੀਆਂ ਤਸਵੀਰਾਂ ਨੂੰ ਹਰ ਸਰਕਾਰੀ ਦਫਤਰ ਦੇ ਵਿੱਚ ਲਗਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਸਨ , ਜਿਸ ਦੀ ਪਾਲਣਾ ਕਰਦੇ ਹੋਏ ਹਰ ਮਹਿਕਮੇ ਵੱਲੋਂ ਬਾਬਾ ਸਾਹਿਬ ਜੀ ਨੂੰ ਪੂਰਾ ਮਾਣ ਸਨਮਾਨ ਦਿੰਦੇ ਹੋਏ ਸਰਕਾਰੀ ਮਹਿਕਮੇ ਅੰਦਰ ਉਹਨਾਂ ਦੀਆਂ ਤਸਵੀਰਾਂ ਅੱਜ ਹਰ ਦਫਤਰ ਵਿੱਚ ਦੇਖਣ ਨੂੰ ਮਿਲਦੀ ਹੈ । ਉਹਨਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਬਾਬਾ ਸਾਹਿਬ ਜੀ ਦੇ ਸੰਵਿਧਾਨ ਮੁਤਾਬਕ ਦਰਸਾਏ ਮਾਰਗ ਤੇ ਚਲਦੇ ਹੋਏ ਉਹਨਾਂ ਦੀ ਵਿਚਾਰਧਾਰਾ ਨਾਲ ਜੁੜਨ । ਇਸ ਮੌਕੇ ਸੁਰਿੰਦਰ ਮਦਾਨ ਕਮਲ ਮਿਗਲਾਨੀ , ਮੋਹਿੰਦਰ ਭੱਟੀ , ਬਖਸ਼ੀਸ਼ ਹੀਰ , ਬਲਵੰਤ ਸਿੰਘ ਪਰਮਜੀਤ ਸਿੰਘ ਪੰਮੀ , ਗੁਰਮੀਤ ਸਿੰਘ ਮੀਤਾ , ਇੰਦਰਪ੍ਰੀਤ ਮਿੰਕੂ ਭੂਸ਼ਨ ਸ਼ਰਮਾ ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਹਾਜ਼ਰ ਸਨ।

Story You May Like