The Summer News
×
Saturday, 27 April 2024

ਲੁਧਿਆਣਾ ਪਹੁੰਚੇ ਕੈਬਨਿਟ ਮੰਤਰੀ ਫੌਜਾ ਸਿੰਘ ਸਿਮਰਜੀਤ ਮਾਨ ਦੇ ਬਿਆਨ ਦੇ ਚੁੱਕੇ ਸਵਾਲ : ਦੇਖੋ ਕਿ ਕਿਹਾ…..

ਲੁਧਿਆਣਾ : ਭਰਤ ਸ਼ਰਮਾ : ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਅੱਜ ਲੁਧਿਆਣਾ ਪਹੁੰਚੇ ਇਸ ਦੌਰਾਨ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਈ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਮਾਹਰ ਡਾਕਟਰਾਂ ਦੇ ਨਾਲ ਵੀ ਕੈਬਿਨੇਟ ਮੰਤਰੀ ਨੇ ਮੁਲਾਕਾਤ ਕੀਤੀ | ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਹਰ ਘਰ ਜਾ ਰਹੀ ਮੁਹਿੰਮ ਨੂੰ ਲੈ ਕੇ ਦਿੱਤੇ ਬਿਆਨ ਤੇ ਵੀ ਆਪਣੀ ਪ੍ਰਤੀਕ੍ਰਿਆ ਜਾਹਿਰ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਨਿਜੀ ਸੋਚ ਹੋ ਸਕਦੀ ਹੈ ਪਰ ਭਾਰਤ ਵਿੱਚ ਸਭ ਤੋਂ ਉੱਚਾ ਤਿਰੰਗਾ ਹੀ ਹੈ ਜੋ ਸਾਡੀ ਏਕਤਾ ਦਾ ਪ੍ਰਤੀਕ ਹੈ ਅਤੇ ਸਾਨੂੰ ਸਾਰਿਆਂ ਨੂੰ ਤਿਰੰਗੇ ਦਾ ਅਪਮਾਨ ਕਰਨਾ ਚਾਹੀਦਾ ਹੈ|


ਇਸ ਮੌਕੇ ਜਦੋਂ ਕੈਬਨਿਟ ਮੰਤਰੀ ਫੌਜਾ ਸਿੰਘ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਦੀ ਦੀਪ ਸਿੱਧੂ ਨਾਲ ਵਾਇਰਲ ਹੋ ਰਹੀ video ਸਬੰਧੀ ਕੈਬਿਨੇਟ ਮੰਤਰੀ ਨੇ ਕਿਹਾ ਕਿ ਇਸ ਬਾਰੇ ਤਾਂ ਕੈਬਿਨੇਟ ਮੰਤਰੀ ਹੀ ਬੇਹਤਰ ਜਾਣਕਾਰੀ ਦੇ ਸਕਦੇ ਹਨ ਉਨ੍ਹਾਂ ਕਿਹਾ ਕਿ ਇਹ ਸਵਾਲ ਤੁਸੀਂ ਉਹਨਾਂ ਨੂੰ ਪੁੱਛੋ ਉਥੇ ਹੀ ਜਦੋਂ ਉਹਨਾਂ ਨੂੰ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਉਹਨਾਂ ਦੀਆਂ ਬੱਸਾਂ ਚ ਮੁਫ਼ਤ ਸਫ਼ਰ ਕਰਵਾਉਣ ਸਬੰਧੀ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਚ ਮਹਿਲਾਵਾਂ ਨੂੰ ਸਫ਼ਰ ਮੁਫ਼ਤ ਹੈ ਪਰ ਨਿਜੀ ਬੱਸਾਂ ਚ ਨਹੀਂ ਹੈ ਓਥੇ ਹੀ ਪੀ ਏ ਯੂ ਚ ਧਰਨੇ ਤੇ ਬੈਠੇ ਵਿਦਿਆਰਥੀਆਂ ਦੇ ਮਾਮਲੇ ਤੇ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਓਥੇ ਹੀ ਉਨ੍ਹਾਂ ਆਪ ਸਰਕਾਰ ਦੀਆਂ ਮੁਫ਼ਤ ਯੋਜਨਾਵਾਂ ਤੇ ਬੋਲਦਿਆਂ ਕਿਹਾ ਕਿ ਅਸੀਂ ਕੁਝ ਮੁਫ਼ਤ ਨਹੀਂ ਦੇ ਰਹੇ ਸਗੋਂ ਲੋਕਾਂ ਦੇ ਪੈਸੇ ਨੂੰ ਲੋਕਾਂ ਚ ਹੀ ਦੇ ਰਹੇ ਹਨ।


Story You May Like