The Summer News
×
Monday, 20 May 2024

ਬਾਲੀ ਮੈਰਾਥਨ ਗਰੁੱਪ ਪੰਜਾਬ ਵੱਲੋਂ ਪੰਜ ਕਿਲੋਮੀਟਰ, ਤਿੰਨ ਕਿਲੋਮੀਟਰ ਅਤੇ ਫਨ ਰੇਸ ਕਰਵਾਈ

ਲੁਧਿਆਣਾ : (ਵਿਜੈ ਵਰਮਾ) ਸੈਕਟਰ 32 ਬੀ.ਸੀ.ਅੇੈਮ. ਪਾਰਕ ਚੰਡੀਗੜ੍ਹ ਰੋਡ ਲੁਧਿਆਣਾ ਚ ਬਾਲੀ ਮੈਰਾਥਨ ਗਰੁੱਪ ਪੰਜਾਬ ਵੱਲੋਂ ਡਾ. ਭੀਮ ਰਾਓ ਅੰਬੇਦਕਰ ਜੈਅੰਤੀ ਅਤੇ ਵਿਸਾਖੀ ਨੂੰ ਸਮਰਪਿਤ ਪਹਿਲੀ ਵਾਰ ਪੰਜ ਕਿਲੋਮੀਟਰ, ਤਿੰਨ ਕਿਲੋਮੀਟਰ ਅਤੇ ਫਨ ਰੇਸ ਕਰਵਾਈ ਗਈ ਇਸ ਮੌਕੇ ਸਹਾਇਕ ਪੁਲਿਸ ਕਮਿਸਨਰ ਰਵਚਰਨ ਸਿੰਘ ਬਰਾੜ ਮੁੱਖ ਮਹਿਮਾਨ ਤੌਰ ਤੇ ਪਹੁੰਚੇ। ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਨੇ ਹਰੀ ਝੰਡੀ ਦੇ ਕੇ ਦੌੜ ਨੂੰ ਰਵਾਨਾ ਕੀਤਾ । ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ।


ਇਸ ਮੌਕੇ ਸਤਿੰਦਰ ਸਿੰਘ ਮਠਾਰੂ ਕਮਲਜੀਤ ਸਿੰਘ ਮਠਾੜੂ ਜੀ.ਐਸ. ਘੁੰਮਣ ਵਿਸੇਸ਼ ਤੌਰ ਤੇ ਪਹੁੰਚੇ ਬਾਲੀ ਮੈਰਾਥਨ ਗਰੁੱਪ ਦੇ ਮੁਖੀ ਪ੍ਰਸ਼ੋਤਮ ਸਿੰਘ ਬਾਲੀ ਅਤੇ ਹਰਜਿੰਦਰ ਕੌਰ ਬਾਲੀ ਨੇ ਸਾਰੀ ਖਿਡਾਰੀਆਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੀਪਕ ਮਿਸ਼ਰਾ, ਸੁੱਖੀ ਡੇਹਲੋ, ਸੁਰਵਿੰਦਰ ਗੁਰੀ, ਲੱਕੀ ਵਰਮਾ, ਪਰਵਿੰਦਰ ਕੌਰ, ਮਨਪ੍ਰੀਤ ਕੌਰ, ਕਾਜ਼ਲ, ਬਲਜੀਤ ਆਦਿ ਲੋਕ ਸ਼ਾਮਲ ਸਨ ।

Story You May Like