The Summer News
×
Monday, 20 May 2024

ਐਂਟੀ ਨਾਰਕੋਟਿਕਸ ਸੈੱਲ-1 ਲੁਧਿਆਣਾ ਵੱਲੋ 110 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀ ਕਾਬੂ

ਲੁਧਿਆਣਾ : ਮਨਦੀਪ ਸਿੰਘ ਸਿੱਧੂ ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. DCP ਇੰਨਵੈਟੀਗੇਸ਼ਨ ਲੁਧਿਆਣਾ, ਰੁਪਿੰਦਰ ਕੌਰ ਸਰਾਂ ਪੀ.ਪੀ.ਐਸ.ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-1 ਕਮ ਇੰਨਵੈਟੀਗੋਸ਼ਨ ਲੁਧਿਆਣਾ, ACP ਅਸ਼ੋਕ ਕੁਮਾਰ PPS/PBI NDPS CUM NARCOTIC ਲੁਧਿਆਣਾ ਅਤੇ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਦੀ ਟੀਮ ਵਲੋ ਥਾਣਾ ਡਵੀਜ਼ਨ ਨੰ.6,ਲੁਧਿਆਣਾ ਦੇ ਏਰੀਆ ਵਿੱਚੋਂ 110 ਗ੍ਰਾਮ ਹੈਰੋਇਨ, 20 ਖਾਲੀ ਲਿਫਾਫੀਆ, ਇਲੈਕਟ੍ਰਿਕ ਕੰਡਾ ਸਮੇਤ ਕਾਰ ਵਰਨਾ ਨੰਬਰੀ PB-30 K 2937 ਰੰਗ ਚਿੱਟਾ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ।


ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਿਤੀ 15-07-2023 ਨੂੰ ਸੁਭਾ ASI ਰਾਮ ਕ੍ਰਿਸ਼ਨ ਨੰ 3541/ਲੁਧਿ ਐਂਟੀ ਨਾਰਕੋਟਿਕ ਸੈੱਲ-1 ਲੁਧਿ. ਨੇ ਸਮੇਤ ਸਾਥੀ ਕਰਮਚਾਰੀਆ ਦੇ ਦੌਰਾਨੇ ਗਸ਼ਤ ਫਾਇਰ ਬ੍ਰੇਡ ਦਫਤਰ ਸਾਹਮਣੇ ਕੁਲਾਰ ਸਾਈਕਲ ਇੰਡਸਟਰੀ ਲੁਧਿਆਣਾ ਤੋਂ ਦੋਸ਼ੀਆਂਨ ਕਰਮਜੀਤ ਸਿੰਘ ਕਰਮੂ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਅਖਾੜਾ ਜਿਲਾ ਲੁਧਿਆਣਾ (ਉਮਰ 25 ਸਾਲ) ਅਤੇ ਪ੍ਰਵੀਨ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਨਿਊ ਬੈਂਕ ਕਲੋਨੀ ਮੁੱਲਾਂਪੁਰ ਦਾਖਾ ਜਿਲਾ ਲੁਧਿਆਣਾ (ਉਮਰ 34 ਸਾਲ) ਉਕਤਾਨ ਨੂੰ ਸਮੇਤ ਕਾਰ ਵਰਨਾ ਕਾਰ ਰੰਗ ਚਿੱਟਾ ਨੂੰ ਕਾਬੂ ਕਰਕੇ ਉਹਨਾਂ ਦੀ ਜਾਬਤੇ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਉਹਨਾ ਦੇ ਕਬਜਾ ਵਿਚੋਂ 110 ਗ੍ਰਾਮ ਹੈਰੋਇਨ, 20 ਖਾਲੀ ਲਿਫਾਫੀਆ, ਇੱਕ ਇਲੈਕਟ੍ਰਿਕ ਕੰਡਾ ਅਤੇ 11 ਮੋਬਾਇਲ ਵੱਖ ਵੱਖ ਮਾਰਕਾ ਦੇ ਬ੍ਰਾਮਦ ਕੀਤੇ। ਦੋਸ਼ੀਆਂਨ ਦੇ ਬਰਖਿਲਾਫ ਮੁਕੱਦਮਾ NDPS. Act ਥਾਣਾ ਡਵੀਜ਼ਨ ਨੰ. 6 ਲੁਧਿਆਣਾ ਦਰਜ ਰਜਿਸਟਰ ਕਰਵਾਇਆ ਅਤੇ ਦੋਸ਼ੀਆਂ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ NDPS Act ਦੇ ਮੁਕੱਦਮੇ ਦਰਜ ਰਜਿਸਟਰ ਹਨ। ਦੋਸ਼ੀਆਂਨ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ| 

Story You May Like