आज प्रधानमंत्री मोदी के अथक प्रयास के कारण ही देश आर्थिक प्रगति की ओर बढ़ रहा है: गजेंद्र शेखावत
ਪਿੰਡ ਬੁਰਜ ਹਰੀ ਸਿੰਘ ਵਿਖੇ ਕਾਲਜ 'ਚ ਸਲਾਨਾ ਸਪੋਰਟਸ ਮੀਟ ਤੇ ਇਨਾਮ ਵੰਡ ਸਮਾਰੋਹ ਕਰਵਾਇਆ
ਰਾਏਕੋਟ, 29 ਅਪ੍ਰੈਲ (ਦਲਵਿੰਦਰ ਸਿੰਘ ਰਛੀਨ) : ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਸਥਿਤ ਸਾਹਿਬਜ਼ਾਦਾ ਜੋਰਾਵਰ ਸਿੰਘ ਕਾਲਜ ਵਿਖੇ ਪ੍ਰਿੰਸੀਪਲ ਡਾ. ਪ੍ਰਦੀਪ ਸਿੰਘ ਵਾਲੀਆ ਦੀ ਰਹਿਨੁਮਾਈ ਹੇਠ ਕਾਲਜ ਦੀ ਸਾਲਾਨਾ ਸਪੋਰਟਸ ਮੀਟ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।
ਸਪੋਰਟਸ ਮੀਟ ਦੀ ਰਸ਼ਮੀ ਸ਼ੁਰੂਆਤ ਮੌਕੇ ਪ੍ਰਿੰਸੀਪਲ ਵਾਲੀਆਂ ਨੇ ਆਖਿਆ ਕਿ ਉਹ ਤੇ ਸਮੂਹ ਸਟਾਫ਼ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੇਂਡੂ ਖੇਤਰ ਦੇ ਇਸ ਕਾਲਜ ਨੂੰ ਬੇਹਤਰ ਬਣਾਉਣ ਵਿਚ ਲੱਗੇ ਹੋਏ ਹਾਂ। ਜਿਸ ਤਹਿਤ ਜਿਥੇ ਕਾਲਜ਼ ’ਚ ਲਾਇਬ੍ਰੇਰੀ ਤੇ ਹੋਰ ਸਹੂਲਤਾਂ ਉਪਲੱਭਦ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਵਾਲੀਬਾਲ, ਕ੍ਰਿਕਟ, ਦੌੜ ਮੁਕਾਬਲਿਆਂ ਸਮੇਤ ਵੱਖ-ਵੱਖ ਵੰਨਗੀਆ ਵਾਲੀਆਂ ਖੇਡਾਂ ਕਰਵਾਈਆਂ ਗਈਆਂ। ਜਿਸ ਦੌਰਾਨ ਜੇਤੂਆਂ ਨੂੰ ਤਗਮੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ, ਉੱਥੇ ਹੀ ਵਿਦਿਅਕ ਖੇਤਰ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਸਨਮਾਨਿਤ ਕਰਕੇ ਹੌਸਲਾ ਅਫਜਾਈ ਕੀਤੀ।