The Summer News
×
Monday, 20 May 2024

ਬਟਾਲਾ ਦੇ 18 ਸਾਲਾਂ ਨੌਜਵਾਨ ਨੇ ਦੱਖਣੀ ਕੋਰੀਆ 'ਚ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਡਿਸਕਸ ਥਰੋ ਵਿਚੋਂ ਜਿੱਤਿਆ ਗੋਲ੍ਡ ਮੈਡਲ

ਬਟਾਲਾ : ਯੇਚਿਓਨ (ਦੱਖਣੀ ਕੋਰੀਆ) ਵਿਖੇ ਸ਼ੁਰੂ ਹੋਈ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੀ ਬਟਾਲਾ(ਪੰਜਾਬ) ਦੇ 18 ਸਾਲਾਂ ਅਥਲੀਟ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਦੇ ਹੋਏ ਭਾਰਤ, ਪੰਜਾਬ ਤੇ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਹੈ। ਦਾ ਦੇਈਏ ਕਿ ਭਰਤਪ੍ਰੀਤ ਸਿੰਘ ਪੀਆਈਐਸ ਸੈਂਟਰ ਦਾ ਖਿਡਾਰੀ ਹੈ, ਜਿਸ ਨੇ 55.66 ਮੀਟਰ ਥਰੋਅ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ। ਪਿੱਛੇ ਵਿਧਵਾ ਮਾਂ ਕੋਲੋ ਖੁਸ਼ੀਆਂ ਸੰਭਾਲੀ ਨਹੀਂ ਜਾ ਰਹੀਆਂ ਹੈ 'ਤੇ ਬਟਾਲਾ ਦੇ ਪੁਲਿਸ ਸਾਂਝ ਕੇਂਦਰ ਵਿਖੇ ਡੇਲੀ ਬੇਸ ਤੇ ਨੌਕਰੀ ਕਰਨ ਵਾਲੀ ਇਹ ਵਿਧਵਾ ਮਾਂ ਸਟਾਫ ਵਿੱਚ ਮਠਿਆਈ ਵੰਡਦੀ ਥੱਕ ਨਹੀਂ ਰਹੀ ਕਹਿੰਦੀ ਜਦੋ ਬੇਟਾ ਵਾਪਿਸ ਆਏਗਾ ਤਾਂ ਜੀਅ ਭਰ ਕੇ ਖੁਸੀਆ ਮਨਾਏਗੀ।


ਗੋਲ੍ਡ ਜੇਤੂ ਭਰਤ ਪ੍ਰੀਤ ਸਿੰਘ ਦੀ ਮਾਤਾ ਰਜਨੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਬਟਾਲਾ ਵਿਖੇ ਸਾਂਝ ਕੇਂਦਰ ਵਿੱਚ 287 ਰੁਪਏ ਦਿਹਾੜੀ ਤੇ ਡੇਲੀ ਬੇਸ ਤੇ ਕੰਮ ਕਰਦੀ ਹੈ ਜਦਕਿ ਉਸਦੇ ਪਤੀ ਵੀ ਪੰਜਾਬ ਪੁਲਿਸ ਵਿਚ ਹੈਡ ਕਾਂਸਟੇਬਲ ਸਨ ਉਹਨਾਂ ਦੀ ਬਿਮਾਰੀ ਦੇ ਕਾਰਨ ਮੋ***ਤ ਹੋ ਗਈ ਸੀ ਪਰ ਉਸਨੂੰ ਆਪਣੇ ਪਤੀ ਦੀ ਜਗ੍ਹਾ ਤੇ ਅਜੇ ਤਕ ਪੱਕੀ ਨੌਕਰੀ ਨਹੀਂ ਮਿਲੀ ਵਿਭਾਗ ਦੇ ਕਈ ਅਧਿਕਾਰੀਆਂ ਸਮੇਤ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਤੱਕ ਚੱਕਰ ਲਗਾਏ ਪਰ ਕੀਤੇ ਕੋਈ ਸੁਣਵਾਈ ਨਹੀਂ ਹੋਈ ਮੇਰੇ ਪਤੀ ਦੀ ਮੌ@ ਤ ਤੋਂ ਬਾਅਦ ਮੇਰੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੇ ਇਹਨਾਂ ਮੁਸ਼$ ਕਿਲਾਂ ਚ ਮੈਂ ਆਪਣੇ ਬੱਚੇ ਬਹੁਤ ਮੁਸ਼% ਕਿਲ ਨਾਲ ਪਾਲੇ ਤੇ ਅੱਜ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਮੇਰੇ ਬੱਚੇ ਦਾ ਸੁਪਨਾ ਹੈ ਕੇ ਉਹ ਮੇਹਨਤ ਕਰਕੇ ਆਪਣੇ ਪਿਤਾ ਦੀ ਨੋਕਰੀ ਨੂੰ ਹਾਸਲ ਕਰਨਾ ਚਾਹੰਦੇ ਨੇ ਮੇਰੇ ਦੋਨੋ ਬੱਚੇ ISP ਅਫਸਰ ਬਣਨਾ ਚਾਹੰਦੇ ਹਨ ਉਹਨਾਂ ਦੱਸਿਆ ਕਿ ਭਰਤਪ੍ਰੀਤ ਸਿੰਘ ਦੱਖਣੀ ਕੋਰੀਆ ਤੋਂ 10 ਜੂਨ ਨੂੰ ਵਾਪਿਸ ਪੰਜਾਬ ਪਰਤੇਗਾ ਤੇ ਉਸ ਵੇਲੇ ਹੋਰ ਜ਼ਿਆਦਾ ਖੁਸ਼ੀਆਂ ਮਨਾਵਾਂਗੇ। ਓਥੇ ਹੀ ਬਟਾਲਾ ਸਾਂਝ ਕੇਂਦਰ ਦੇ ਇੰਚਾਰਜ ਅਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਭਰਤਪ੍ਰੀਤ ਸਿੰਘ ਬਹੁਤ ਮਿਹਨਤੀ ਬੱਚਾ ਹੈ ਅਤੇ ਉਸਦੇ ਸੁਪਨੇ ਵੀ ਵੱਡੇ ਹਨ ਉਸਦੀ ਮਾਂ ਰਜਨੀ ਨੇ ਬਹੁਤ ਮਿਹਨਤ ਨਾਲ ਆਪਣੇ ਬੱਚੇ ਪਾਲੇ ਹਨ ਅਤੇ ਹੁਣ ਸਾਨੂੰ ਬਹੁਤ ਖੁਸ਼ੀ ਹੈ ਕੇ ਭਰਤਪ੍ਰੀਤ ਸਿੰਘ ਹੌਲੀ ਹੌਲੀ ਮਿਹਨਤ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਹੈ

Story You May Like