The Summer News
×
Sunday, 19 May 2024

ਅਮਰੀਕਾ ਦੀ ਆਰ ਬੋਨੀ ਗੈਬਰੀਏਲ ਨੇ ਜਿੱਤਿਆ 71ਵਾਂ ਮਿਸ ਯੂਨੀਵਰਸ ਦਾ ਖਿਤਾਬ

ਚੰਡੀਗੜ੍ਹ, 15 ਜਨਵਰੀ। ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ 71ਵਾਂ ਮਿਸ ਯੂਨੀਵਰਸ ਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਵਿਸ਼ਵ ਭਰ ਦੀਆਂ 86 ਸੁੰਦਰੀਆਂ ਨੇ ਭਾਗ ਲਿਆ। ਜਿਸ ਵਿੱਚ ਅਮਰੀਕਾ ਦੀ ਆਰ ਬੋਨੀ ਗੈਬਰੀਏਲ ਨੇ 71ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ। ਜਿੱਤ ਦਾ ਖਿਤਾਬ ਭਾਰਤ ਦੀ ਹਰਨਾਜ਼ ਸੰਧੂ ਨੇ ਯੂਐੱਸਏ ਦੀ ਨਵੀਂ ਬਣੀ ਮਿਸ ਯੂਨੀਵਰਸ ਆਰ ਬੋਨੀ ਗੈਬਰੀਏਲ ਨੂੰ ਤਾਜ ਪਹਿਨਾਇਆ।


ਜਿਕਰਯੋਗ ਹੈ ਕਿ ਇਹ 12 ਦਸੰਬਰ 2021 ਨੂੰ ਮਿਸ ਯੂਨੀਵਰਸ ਦਾ ਖਿਤਾਬ ਦਾ ਖਿਤਾਬ ਭਾਰਤ ਦੀ ਹਰਨਾਜ਼ ਸੰਧੂ ਨੇ ਜਿੱਤਿਆ ਸੀ। ਇਸ ਮੁਕਾਬਲੇ ਵਿੱਚ ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਡਾਇਨਾ ਸਿਲਵਾ ਅਤੇ ਦੂਜੀ ਰਨਰ ਅੱਪ ਡੋਮਿਨਿਕਨ ਰੀਪਬਲਿਕ ਦੀ ਐਮੀ ਪੇਨਾ ਰਹੀ। ਇਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਦਿਵਿਤਾ ਰਾਏ (25) ਨੇ ਕੀਤੀ, ਜੋ ਟਾਪ 5 ‘ਚ ਨਹੀਂ ਪਹੁੰਚ ਸਕੀ।

Story You May Like