The Summer News
×
Saturday, 18 May 2024

ਕਰੋਨਾ ਮਹਾਂਮਾਰੀ ਤੋਂ ਬਆਦ Monkeypox ਦੇ ਮਾਮਲੇ ਆਏ ਸਾਹਮਣੇ, ਤੇਲਗਾਨਾ ਤੋਂ ਬਾਅਦ ਵੱਧ ਰਿਹਾ ਭਾਰਤ ਵੱਲ

(ਮਨਪ੍ਰੀਤ ਰਾਓ)


ਚੰਡੀਗੜ੍ਹ : ਕਰੋਨਾ ਮਹਾਂਮਾਰੀ ਨੇ ਪਹਿਲਾ ਬਹੁਤ ਜ਼ਿਆਦਾ ਕਹਿਰ ਮਚਾਇਆ ਹੋਇਆ ਸੀ ਤੇ ਅਜੇ ਵੀ ਕਰੋਨਾ ਮਹਾਂਮਾਰੀ ਤੋਂ ਛੁਟਕਾਰਾ ਨਹੀਂ ਮਿਲ ਰਹਿਆ ਕਿ ਇੱਕ ਹੋਰ ਮਹਾਂਮਾਰੀ ਨਟ ਆਪਣਾ ਪੈਰ ਪਸਾਰ ਲਿਆ ਹੈ ਇਹ ਮਹਾਂਮਾਰੀ ਤੇਲਗਾਨਾ ਦੇ ਕਾਮਰੇਡੀ ਜ਼ਿਲ੍ਹੇ ‘ਚ ਵਿਦੇਸ਼ ਤੋਂ ਪਰਤ ਰਹੇ ਵਿਅਕਤੀ ਵਿੱਚ ਪਾਈ ਗਈ ਹੈ ਇਸ ਬਿਮਾਰੀ ਨੂੰ Monkeypox ਕਿਹਾ ਜਾ ਰਿਹਾ ਹੈ ਜਿਸ ਦੇ ਲੱਛਣ ਉਸ ਵਿਅਕਤੀ ‘ਚ ਪਾਏ ਗਏ ਹਨ।


ਸੂਤਰਾਂ ਤੋਂ ਜੋ ਜਾਣਕਾਰੀ ਮਿਲੀ ਹੈ ਉਸ ‘ਚ ਦਸ ਦਈਏ ਕਿ ਇਹ ਵਿਅਕਤੀ 6 ਜੁਲਾਈ ਨੂੰ ਕੁਵੈਤ ਤੋਂ ਵਾਪਸ ਆਇਆ ਸੀ ਤੇ 20 ਜੁਲਾਈ ਨੂੰ ਇਸ ਨੂੰ ਬੁਖਾਰ ਚੜ੍ਹ ਗਿਆ ਸੀ। 23 ਜੁਲਾਈ ਨੂੰ ਉਸ ਵਿਅਕਤੀ ਦੇ ਧੱਫੜ ਹੋਣੇ ਸ਼ੁਰੂ ਹੋ ਗਏ ਸੀ, ਜਿਸ ਤੋਂ ਬਆਦ ਉਸ ਨੂਮ ਕਾਮਰੇਡੀ ਜ਼ਿਲ੍ਹੇ ਦੇ ਇੱਕ ਨੀਜੀ ਹਸਪਤਾਲਵਿੱਚ ਦਾਖਲ ਕੲਵਾਇਆ ਗਿਆ ਸੀ। ਡਾਕਟਰਾਂ ਵੱਲੋਂ ਜਾਣਕਾਰੀ ਮਿਲੀ ਹੈ ਕਿ ਇ ਵਿਅਕਤੀ ਵਿੱਚ Monkeypox ਦੇ ਦਿਖਾਈ ਦੇਣ ਤੇ ਉਸ ਨੂੰ ਸਰਕਾਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ।


Story You May Like