The Summer News
×
Monday, 20 May 2024

ਆਈਪੀਐੱਲ ਲਈ ਚੁਣੇ ਜਾਣ 'ਤੇ ਸਨਵੀਰ ਸਿੰਘ ਹਰਾ ਦੇ ਪਿੰਡ ਨੰਦਪੁਰ 'ਚ ਖੁਸ਼ੀ ਦੀ ਲਹਿਰ

ਸਾਹਨੇਵਾਲ/ਲੁਧਿਆਣਾ (ਯੋਗਿੰਦਰ ਰਾਜਪੂਤ) : ਸਾਹਨੇਵਾਲ ਦੇ ਵਾਰਡ ਨੰਬਰ 12 ਨੰਦਪੁਰ ਦੇ ਜਮਪੱਲ ਸਨਵੀਰ ਸਿੰਘ ਹਰਾ ਦਾ ਆਈਪੀਐੱਲ ਵਿੱਚ ਸਨਰਾਇਜ ਹੈਦਰਾਬਾਦ ਦੀ ਟੀਮ ਲਈ ਚੁਣੇ ਜਾਣ 'ਤੇ ਸਾਹਨੇਵਾਲ ਇਲਾਕੇ ਭਰ ਵਿੱਚ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਸਨਵੀਰ ਸਿੰਘ ਹਰਾ ਇਤਿਹਾਸਕ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਹਰਾ ਅਤੇ ਟਰੱਕ ਯੂਨੀਅਨ ਸਾਹਨੇਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਭੋਲਾ ਦੇ ਭਰਾ ਸੁਖਦੇਵ ਸਿੰਘ ਹਰਾ ਦੇ ਸਪੁੱਤਰ ਹਨ।


ਜਾਣਕਾਰੀ ਦਿੰਦੇ ਪ੍ਰਧਾਨ ਗੁਰਦੀਪ ਸਿੰਘ ਭੋਲਾ ਨੇ ਦੱਸਿਆ ਕਿ ਸਨਵੀਰ ਸਿੰਘ ਹਰਾ ਦਾ ਆਈਪੀਐੱਲ ਵਿੱਚ ਚੁਣੇ ਜਾਣ 'ਤੇ ਜਿੱਥੇ ਅੱਜ ਹਰਾ ਪਰਿਵਾਰ ਦਾ ਸਿਰ ਉੱਚਾ ਹੋਇਆ ਹੈ ਉੱਥੇ ਹੀ ਨੰਦਪੁਰ ਸਾਹਨੇਵਾਲ ਦੇ ਨਾਲ-ਨਾਲ ਹਲਕਾ ਸਾਹਨੇਵਾਲ ਦੇ ਹਰ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਨਵੀਰ ਸਿੰਘ ਹਰਾ ਦੇ ਪਿਤਾ ਸੁਖਦੇਵ ਸਿੰਘ ਰੇਲਵੇੰ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਸਨਵੀਰ ਸਿੰਘ ਹਰਾ ਦਾ 12 ਅਕਤੂਬਰ 1996 ਨੂੰ ਜਨਮ ਹੋਇਆ ਸੀ ਅਤੇ ਇਹ ਬਚਪਨ ਤੋਂ ਹੀ ਖੇਡਾਂ ਵੱਲ ਜਾਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਸਨਵੀਰ ਸਿੰਘ ਹਰਾ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਦਾ ਮੁੱਲ ਪ੍ਰਮਾਤਮਾ ਨੇ ਆਈਪੀਐੱਲ ਵਿੱਚ ਸਨਰਾਇਜ ਹੈਦਰਾਬਾਦ ਦੀ ਟੀਮ ਲਈ ਚੁਣੇ ਜਾਣ ਤੇ ਦੇ ਦਿੱਤਾ ਹੈ।


ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਉਸ ਨੂੰ ਉਸ ਦੀ ਮੰਜਿਲ ਤੇ ਪਹੁੰਚ ਦਿੱਤਾ। ਅਤੇ ਹੁਣ ਆਉਣ ਵਾਲੇ ਸਮੇਂ ਇੰਡਿਅਨ ਟੀਮ ਦੇ ਵਿਚ ਜਲਦ ਹੀ ਨਜ਼ਰ ਆਉਣਾ ਅਤੇ ਉਨ੍ਹਾਂ ਅੱਗੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦਵੋ ਤਾਂ ਕਿ ਨਸ਼ੇ ਤੋਂ ਦੂਰ ਰਹ ਕੇ ਨਸ਼ੇ ਵਰਗੀ ਭਿਆਨਕ ਬਿਮਾਰੀ ਤੋਂ ਬਚਯਾ ਜਾ ਸਕੇ ।

Story You May Like