The Summer News
×
Monday, 20 May 2024

230 ਗਰਾਮ ਹੈਰੋ/ਇਨ ਬਰਾ/ਮਦ, 2 ਦੋ/ਸ਼ੀ ਕਾਬੂ

ਲੁਧਿਆਣਾ : ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. DCP ਇੰਨਵੈਟੀਗੇਸ਼ਨ ਲੁਧਿਆਣਾ, ਰੁਪਿੰਦਰ ਕੌਰ ਸਰਾਂ ਪੀ.ਪੀ.ਐਸ.ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-1 ਕਮ ਇੰਨਵੈਟੀਗੇਸ਼ਨ ਲੁਧਿਆਣਾ, ACP ਅਸ਼ੋਕ ਕੁਮਾਰ PPS/PBI NDPS CUM NARCOTIC ਲੁਧਿਆਣਾ ਅਤੇ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਦੀ ਟੀਮ ਵੱਲੋਂ ਕਮਿਸ਼ਨਰੇਟ ਲੁਧਿਆਣਾ ਦੇ ਥਾਣਾ ਟਿੱਬਾ ਲੁਧਿਆਣਾ ਦੇ ਏਰੀਆ 'ਚੋਂ 115 ਗਰਾਮ ਸਮੇਤ ਇੱਕ ਦੋਸ਼ੀ ਅਤੇ ਥਾਣਾ ਡਵੀਜ਼ਨ ਨੰ. 3 ਦੇ ਏਰੀਆ 'ਚੋਂ 125 ਗਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ।


ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਮਿਤੀ 19-10-2023 ਨੂੰ ਦੌਰਾਨੇ ਗਸ਼ਤ ਨੇੜੇ ਗਣੇਸ਼ ਡੇਅਰੀ ਗੋਪਾਲ ਮਾਰਕੀਟ ਥਾਣਾ ਟਿੱਬਾ ਲੁਧਿਆਣਾ ਤੋਂ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਧਰਮਪਾਲ ਸਿੰਘ ਵਾਸੀ ਮਕਾਨ ਨੰ 141,ਗਲੀ ਨੰ.6, ਮੁਹੱਲਾ ਪੁਨੀਤ ਨਗਰ ਥਾਣਾ ਟਿੱਬਾ ਲੁਧਿਆਣਾ ਨੂੰ ਕਾਬੂ ਕਰਕੇ ਜਾਬਤਾ ਅਨੁਸਾਰ ਤਲਾਸ਼ੀ ਕਰਨ ਪਰ 105 ਗਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਦੇ ਬਰਖਿਲਾਫ ਮੁੱਕਦਮਾ ਨੰਬਰ 218 ਮਿਤੀ 18 ਮਿਤੀ ।9.1),2023 ਜੁਰਮ 2 B-61-85 NDPS Act ਐਕਟ ਥਾਣਾ ਟਿੱਬਾ, ਲੁਧਿਆਣਾ ਦਰਜ ਰਜਿਸਟਰ ਕਰਵਾਇਆ ਅਤੇ ਦੋਸ਼ੀ ਉਕਤ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Story You May Like