The Summer News
×
Monday, 20 May 2024

ਲੁਧਿਆਣਾ 'ਚ ਨ/ਸ਼ਾ ਵੇਚਣ ਵਾਲੇ ਗਿ/ਰੋਹ ਦੇ 2 ਮੇਂਬਰ ਕਾਬੂ

ਲੁਧਿਆਣਾ : ਮਨਦੀਪ ਸਿੰਘ ਸਿੱਧੂ IPS ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਾ ਵੇਚਣ ਵਾਲਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਹਰਮੀਤ ਸਿੰਘ ਹੁੰਦਲ DCP/INV, ਦੀ ਅਗਵਾਈ ਹੇਠ ਰੁਪਿੰਦਰ ਕੌਰ ਸਰਾਂ ADCP/INV., ਗੁਰਪ੍ਰੀਤ ਸਿੰਘ PPS ACP/INV-2 ਅਤੇ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਕਰਾਇਮ ਬ੍ਰਾਂਚ-3 ਲੁਧਿਆਣਾ ਵੱਲੋਂ ਕਾਰਵਾਈ ਕਰਦਿਆ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾ ਪਾਸੋ 2 ਕਿਲੋ 600 ਗ੍ਰਾਮ ਅਫੀਮ ਅਤੇ ਕਾਰ ਨੰਬਰੀ PB-91 1-8651 ਮਾਰਕਾ S Presso ਮਾਰੂਤੀ ਸਜੂਕੀ ਰੰਗ ਚਿੱਟਾ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।


ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 27-09-2023 ਨੂੰ ਇੰਚਾਰਜ ਕਰਾਇਮ ਬ੍ਰਾਂਚ 3 ਲੁਧਿਆਣਾ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਨੇੜੇ ਨੇੜੇ ਗੁਰੂਦੁਆਰਾ ਅੱਤਰਸਰ ਸਾਹਿਬ ਏਰੀਆ ਥਾਣਾ ਸਾਹਨੇਵਾਲ ਲੁਧਿਆਣਾ, ਦਿੱਲੀ ਤੋਂ ਲੁਧਿਆਣਾ ਆਉਂਦੀ ਸਾਇਡ ਮੌਜੂਦ ਸੀ ਤਾਂ ਮੁਸੱਮੀਆਨ ਅਭੈ ਗੋਤਮ ਅਤੇ ਰਾਮ ਮੂਰਤੀ ਨੂੰ ਖੰਨਾ ਸਾਇਡ ਤੋ ਕਾਰ ਨੰਬਰੀ PB-911-8651 ਮਾਰਕਾ S Presso ਮਾਰੂਤੀ ਸਜੂਕੀ ਰੰਗ ਚਿੱਟਾ ਵਿਚ ਸਵਾਰ ਹੋ ਕੇ ਆ ਰਹੇ ਵਿਅਕਤੀਆ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਹਨਾ ਦਾ ਨਾਮ ਪਤਾ ਪੁੱਛਿਆ ਜਿਹਨਾ ਨੇ ਆਪਣਾ ਨਾਮ ਅਭੈ ਗੌਤਮ ਪੁੱਤਰ ਰਾਮ ਅਵਤਾਰ ਵਾਸੀ ਪਿੰਡ ਸੁਲਤਾਨਪੁਰ ਥਾਣਾ ਜਲਾਲਾਬਾਦ ਜਿਲ੍ਹਾ ਸ਼ਾਹਜਹਾਂਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਮਕਾਨ ਨੰ:18,ਗਲੀ ਨੰ 01, ਨੇੜੇ ਨਾਥਾਂ ਦਾ ਖੂਹ ਮੁਹੱਲਾ ਮਹਿੰਦਰ ਨਗਰ ਗਿਆਸਪੁਰਾ ਥਾਣਾ ਡਾਬਾ ਲੁਧਿਆਣਾ ਅਤੇ ਰਾਮ ਮੂਰਤੀ ਪੁੱਤਰ ਲਖਨ ਕੁਮਾਰ ਵਾਸੀ ਪਿੰਡ ਨਵਾਂ ਗਾਉਂ ਥਾਣਾ ਜਲਾਲਾਬਾਦ ਜਿਲ੍ਹਾ ਸ਼ਾਹਜਹਾਂਪੁਰ ਯੂ.ਪੀ ਹਾਲ ਵਾਸੀ ਮਕਾਨ ਨੰ:18, ਗਲੀ ਨੰ:1,ਨੇੜੇ ਨਾਥਾਂ ਦਾ ਖੂਹ ਮੁਹੱਲਾ ਮਹਿੰਦਰ ਨਗਰ ਗਿਆਸਪੁਰਾ ਥਾਣਾ ਡਾਬਾ ਲੁਧਿਆਣਾ ਦੱਸਿਆ ।ਜਿਹਨਾ ਦੀ ਕਾਰ ਦੀ ਡਿੱਗੀ ਖੋਲ ਕੇ ਚੈਕ ਕੀਤੀ ਤਾਂ ਉਸ ਵਿਚ ਇੱਕ ਪਿੱਠੂ ਬੈਗ ਬ੍ਰਾਮਦ ਹੋਇਆ ਜਿਸ ਨੂੰ ਖੋਲ ਕਿ ਚੈਕ ਕੀਤਾ ਤਾ ਉਸ ਵਿਚੋਂ ਇੱਕ ਮੋਮੀ ਵਜਨਦਾਰ ਕਾਲੇ ਰੰਗ ਦਾ ਲਿਫਾਫਾ ਬ੍ਰਾਮਦ ਹੋਇਆ ।ਜਿਸ ਵਿਚੋ 2 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਹੋਈ। ਮੁਸੱਮੀਆਨ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁਕੱਮਦਾ ਨੰਬਰ 249 ਮਿਤੀ 27-09-2023 ਅ/ਧ 18,18-C,25,29-61-85 NDPS Act ਥਾਣਾ ਸਾਹਨੇਵਾਲ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਕਰਵਾਇਆ ਗਿਆ।ਦੋਸ਼ੀਆਨ ਨੂੰ ਬਾਅਦ ਪੁੱਛਗਿੱਛ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਦੋਸੀਆਨ ਨੂੰ ਪੇਸ਼ ਅਦਾਲਤ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Story You May Like