The Summer News
×
Monday, 20 May 2024

ਹੈ/ਰੋਇਨ, ਇਲੈਕਟ੍ਰਾਨਿਕ ਕੰਡਾ ਅਤੇ ਇਕ ਸਕੂਟਰੀ ਸਮੇਤ 2 ਦੋਸ਼ੀ ਕਾਬੂ

ਲੁਧਿਆਣਾ : ਪੁਲਿਸ ਵੱਲੋ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. DCP ਇੰਨਵੈਟੀਗੇਸ਼ਨ ਲੁਧਿਆਣਾ, ਰੁਪਿੰਦਰ ਕੌਰ ਸਰਾਂ ਪੀ.ਪੀ.ਐਸ.ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-1 ਕਮ ਇੰਨਵੈਟੀਗੇਸ਼ਨ ਲੁਧਿਆਣਾ, ACP ਅਸ਼ੋਕ ਕੁਮਾਰ PPS/PBI NDPS CUM NARCOTIC ਲੁਧਿਆਣਾ ਅਤੇ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਐਟੀ ਨਾਰਕੋਟਿਕ ਸੈੱਲ-। ਲੁਧਿਆਣਾ ਦੀ ਟੀਮ ਵੱਲੋ ਕਮਿਸ਼ਨਰੇਟ ਲੁਧਿਆਣਾ ਦੇ ਥਾਣਾ ਡਾਬਾ ਦੇ ਏਰੀਆ 'ਚੋ 115 ਗਰਾਮ ਹੈਰੋਇਨ, 20 ਖਾਲੀ ਜਿਪ ਲਾਕ ਮੋਮੀ ਲਿਫਾਫੀਆਂ, ਇਲੈਕਟ੍ਰਾਨਿਕ ਕੰਡਾ ਅਤੇ ਸਕੂਟਰੀ ਸਮੇਤ 02 ਦੋਸ਼ੀਆਂ ਨੂੰ ਕਾਬੂ ਕੀਤਾ।


ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਸ਼ਤ ਦੌਰਾਨ ਗੁਰੂ ਨਾਨਕ ਨਗਰ, ਨੇੜੇ ਬੰਗਾਲੀ ਕਲੀਨਿਕ, ਥਾਣਾ ਡਾਬਾ ਤੋਂ ਦੋਸ਼ੀਆਂਨ ਨੂੰ ਕਾਬੂ ਕਰਕੇ ਤਲਾਸ਼ੀ 'ਚ  115 ਗਰਾਮ ਹੈਰੋਇਨ, 20 ਖਾਲੀ ਜਿਪ ਲਾਕ ਮੋਮੀ ਲਿਫਾਫੀਆਂ, ਇਲੈਕਟ੍ਰਾਨਿਕ ਕੰਡਾ ਅਤੇ ਸਕੂਟਰੀ ਬਰਾਮਦ ਕੀਤੀ। ਦੋਸ਼ੀਆਂ ਤੇ ਮੁਕਦਮਾ ਦਰਜ ਕਰਕੇ, ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Story You May Like