The Summer News
×
Tuesday, 21 May 2024

ਸਮਰਾਲਾ 'ਚ 17ਵੀਂ ਸੀਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਦੀ ਸਮਾਪਤ

ਸਮਰਾਲਾ, ਦਿਨੇਸ਼ ਭਾਰਦਵਾਜ : ਲੜਕੇ ਤੇ ਲੜਕੀਆਂ ਦੀ ਸੀਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਦੋ ਰੋਜ਼ਾ ਸ਼ਾਹੀ ਸਪੋਰਟਸ ਕਾਲਜ਼ ਵਿਖੇ ਸਪੰਨ ਹੋਈ। ਇਸ ਸੂਬਾ ਪੱਧਰ ਦੀ ਦੋ ਰੋਜ਼ਾ ਚੈਂਪੀਅਨਸ਼ਿਪ ਕਾਲਜ ਦੇ ਡਾਇਰੈਕਟਰ ਅਤੇ ਚੈਂਪੀਅਨਸ਼ਿਪ ਦੇ ਆਰਗੇਨਾਈਜਿੰਗ ਸਕੱਤਰ ਗੁਰਵੀਰ ਸਿੰਘ ਸ਼ਾਹੀ ਨੇ ਦਸਿਆ ਕਿ ਲੁਧਿਆਣਾ ਜਿਲ੍ਹੇ ਬੇਸਬਾਲ ਐਸੋਸੀਏਸ਼ਨ ਵਲੋਂ ਆਯੋਜਿਤ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ 12 ਜਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਬਾਖ਼ੂਬੀ ਨਾਲ ਖੇਡ ਪ੍ਰਦਰਸ਼ਨ ਕਰਦਿਆਂ ਸਾਰਿਆਂ ਦਾ ਦਿਲ ਜਿਤਿਆ।


ਪੰਜਾਬ ਬੇਸਬਾਲ ਐਸ਼ੋਏਸ਼ਨ ਦੇ ਜਰਨਲ ਸਕੱਤਰ ਹਰਮੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਇਸ ਬੇਸਬਾਲ ਖ਼ੇਡ ਨੂੰ ਮਾਨਤਾ ਦਿੱਤੀ ਜਾਵੇ ਤਾਂ ਜੋ ਇਸੱਥੋਂ ਨਿਕਲ ਕੇ ਖਿਡਾਰੀ ਵੱਖ ਵੱਖ ਮਹਿਕਮਿਆਂ ਚ ਲੱਗ ਕੇ ਇਸ ਖੇਡ ਨੂੰ ਅੱਗੇ Promote ਕਰ ਸਕਣ। ਬੇਸਬਾਲ ਖੇਡ ਦੇ ਇੰਟਨੈਸ਼ਨਲ ਖ਼ਿਡਾਰੀ ਪਕਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਵੀ ਖ਼ੇਡ ਚੁੱਕੇ ਜਤਿੰਦਰ ਕੁਮਾਰ ਠਾਕੁਰ ਨੇ ਦੱਸਿਆ ਕਿ ਮੈ ਇਸ ਖੇਡ ਨੂੰ ਖੇਡ ਕੇ ਬੜਾ ਹੀ ਮਾਣ ਮਹਿਸੂਸ ਕਰਦਾ ਹਾਂ। ਓਹਨਾ ਸਰਕਾਰ ਨੂੰ ਅਪੀਲ ਕੀਤੀ ਕੇ ਇਸ ਖੇਡ ਲਈ ਵਧੀਆ ਤੋਂ ਵਧੀਆ ਗਰਾਊਂਡਸ ਮੁੱਹਈਆ ਕਰਵਾਏ ਜਾਣ ਤਾਂ ਜੋ ਹੋਰ ਨੌਜਵਾਨ ਜੋ ਇਸ ਖੇਡ ਦੇ ਚਾਹਵਾਨ ਹਨ ਉਹ ਵੀ ਇਸ ਖੇਡ ਨੂੰ ਖੇਡ ਕੇ ਪੰਜਾਬ ਤੇ ਦੇਸ਼ ਦਾ ਨਾਂਅ ਉਚਾ ਚੁੱਕ ਸਕਣ।


 


 

Story You May Like