The Summer News
×
Monday, 20 May 2024

ਪਰਾਲੀ ਦੇ ਨਿਪਟਾਰੇ ਲਈ ਖਰੀਦੀਆਂ ਮਸ਼ੀਨਾਂ ‘ਚ 100 ਕਰੋੜ ਦਾ ਘਪਲਾ ਹੋਣ ਦੀ ਸੰਭਾਵਨਾ, ਜਾਂਚ ਲਈ ਵਿਜੀਲੈਂਸ ਨੂੰ ਭੇਜੀ ਫਾਈਲ

ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੀ ਸਰਕਾਰ ਦੌਰਾਨ ਖਰੀਦੀ ਗਈ ਪਰਾਲੀ ਦੇ ਨਿਪਟਾਰੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ‘ਚ 100 ਕਰੋੜ ਦੇ ਘਪਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕਾਗਜ਼ਾਂ ’ਤੇ ਵੱਧ ਮਸ਼ੀਨਾਂ ਦਿਖਾਈਆਂ ਗਈਆਂ ਹਨ ਪਰ ਪਿੰਡਾਂ ਵਿੱਚ ਘੱਟ ਮਸ਼ੀਨਾਂ ਪੁੱਜੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸਰਕਾਰ ਨੇ ਜਾਂਚ ਲਈ ਫਾਈਲ ਵਿਜੀਲੈਂਸ ਵਿਭਾਗ ਨੂੰ ਵੀ ਭੇਜ ਦਿੱਤੀ ਹੈ।


Story You May Like