The Summer News
×
Friday, 17 May 2024

ਪੱਤਾ ਦੇਖ ਕੇ ਤੁਸੀਂ ਰਹਿ ਜਾਓਗੇ ਹੈਰਾਨ, ਗਿਨੀਜ਼ ਵਰਲਡ ਰਿਕਾਰਡ 'ਚ ਹੋਇਆ ਨਾਮ ਦਰਜ,ਦੇਖੋ ਤਸਵੀਰਾਂ

ਚੰਡੀਗੜ੍ਹ : ਕੁਦਰਤ ਬਹੁਤ ਹੀ ਸੁੰਦਰ ਹੁੰਦੀ ਹੈ ਅਸੀਂ ਆਪਣੇ ਆਸ ਪਾਸ ਹਰਿਆਲੀ ਪੇੜ ਪੌਦੇ ਦੇਖਦੇ ਹਾਂ। ਜੋ ਕਿ ਦੇਖਣ ‘ਚ ਸੁੰਦਰ ਅਤੇ ਇਨਸਾਨਾਂ ਲਈ ਬੇਹੱਦ ਫਾਇਦੇ ਹੁੰਦੇ ਹਨ। ਇਹ ਇਨਸਾਨਾਂ ਨੂੰ ਆਕਸੀਜਨ ਦਿੰਦੇ ਹਨ। ਪੱਤੇ ਆਕਾਰ ਅਤੇ ਸ਼ਕਲ ਪੱਖੋਂ ਇੱਕ ਦੂਜੇ ਤੋਂ ਕਾਫੀ ਵੱਖਰੇ ਹਨ। ਇਕ ਇਹੋ ਜਿਹੇ ਪੱਤੇ ਹਨ ਜਿੰਨਾ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੇ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਇਸ ਪੱਤੇ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਵੀ ਜਗ੍ਹਾ ਮਿਲੀ ਹੈ। ਇਸ ਨੂੰ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪੱਤਾ ਹੋਣ ਦਾ ਰਿਕਾਰਡ ਮਿਲ ਗਿਆ ਹੈ। 90 ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਇਸ ਦੀ ਤਸਵੀਰ ਨੂੰ ਪਸੰਦ ਕਰ ਚੁੱਕੇ ਹਨ।


ਦੇਖੋ 11 ਫੁੱਟ ਚੌੜਾ ਪੱਤਾ


ਇਹ ਪੱਤਾ ਹਾਲ ਹੀ ਵਿੱਚ ਪਛਾਣੀ ਗਈ ਵਿਕਟੋਰੀਆ ਬੋਲੀਵੀਆਨਾ ਵਾਟਰਲੀਲੀ ਸਪੀਸੀਜ਼ ਦਾ ਹੈ।  ਇਸ ਦੀ ਵੀਡੀਓ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਗਈ ਹੈ। ਪੱਤਿਆਂ ਦਾ ਆਕਾਰ ਸਭ ਤੋਂ ਵੱਡਾ 3.2 ਮੀਟਰ ਸੀ ਜੋ ਵਧ ਕੇ 3.37 ਮੀਟਰ 11 ਫੁੱਟ ਹੋ ਗਿਆ ਹੈ ਜਾਣਕਾਰੀ ਮੁਤਾਬਕ ਇਹ ਜਲ-ਪੌਦਾ ਉੱਤਰ-ਪੂਰਬੀ ਬੋਲੀਵੀਆ ਦੇ ਐਲ ਬੇਨੀ ਦੇ ਲਲਾਨੋਸ ਡੀ ਮੋਕਸੋਸ ਸਵਾਨਾ ਵਿੱਚ ਪਾਇਆ ਜਾਂਦਾ ਹੈ।


 

Story You May Like