The Summer News
×
Friday, 17 May 2024

Operation Dost ਦੌਰਾਨ ਭਾਰਤੀ ਫੌਜ ਨੇ ਕੀਤੀ ਇਨਸਾਨੀਅਤ ਦੀ ਮਿਸਾਲ ਪੇਸ਼, ਦੇਖੋ ਦਿਲ ਛੂਹ ਲੈਣ ਵਾਲੀਆਂ ਤਸਵੀਰਾਂ

ਤੁਰਕੀ : ਤੁਰਕੀ ‘ਚ 2 ਦਿਨਾਂ ‘ਚ ਭੂਚਾਲ ਨੇ ਆਪਣਾ ਅਜਿਹਾ ਆਤੰਕ ਫੈਲਾਇਆਂ ਕਿ ਹਜ਼ਾਰਾ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਤਾਂ ਅਜਿਹੇ ਹਨ ਕਿ ਉਹ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ। ਤੁਰਕੀ ‘ਚ ਹੋਈ ਇਸ ਤਬਾਹੀ ‘ਤੇ ਭਾਰਤ ਮਦਦ ਕਰਨ ਲਈ ਅੱਗੇ ਆਇਆ ਹੈ। ਭਾਰਤੀ ਫੌਜ ਨੇ Operation Dost ਸ਼ੁਰੂ ਕੀਤਾ ਜਿਸ ਦੌਰਾਨ ਉਹਨਾਂ ਨੇ ਕਈ ਲੋਕਾਂ ਦੀ ਜਾਨ ਬਚਾਈ।


ਇਸ ਦੇ ਨਾਲ ਹੀ ਸੋਸ਼ਲ ਮੀਡੀਆਂ ਤੇ ਇਕ ਦਿਲ ਛੂਹ ਲੈਣ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਤੁਰਕੀ ਔਰਤ ਭਾਰਤੀ ਫੌਜ ਮਹਿਲਾ ਨੂੰ ਗਲੇ ਮਿਲ ਕੇ ਉਸ ਦੇ ਗੱਲ੍ਹ ‘ਤੇ Kiss ਕਰਦੀ ਦਿਖ ਰਹੀ ਹੈ।  ਭੂਚਾਲ ਤੋਂ ਪ੍ਰਭਾਵਿਤ ਹੋਏ ਲੋਕ ਕਿੰਨੇ ਕਿ ਜ਼ਿਆਦਾ ਦੁਖੀ ਹਨ ਜ਼ਿੰਨਾ ਨੇ ਆਪਣਾ ਸਭ ਕੁਝ ਗੁਆ ਦਿੱਤਾ। ਉਹ ਹੁਣ ਮਦਦ ਕਰ ਰਹੀ ਫੌਜ ਨੂੰ ਦਾ ਧੰਨਵਾਦ ਕਰ ਰਹੇ ਨਜ਼ਰ ਆ ਰਹੇ ਹਨ।


ਦਸ ਦਈਏ ਕਿ ਭੂਚਾਲਾਂ ਅਤੇ ਝਟਕਿਆਂ ਤੋਂ ਬਾਅਦ ਤੁਰਕੀ ਅਤੇ ਸੀਰੀਆ ਨੂੰ ਭਾਰਤ ਨੇ ਸਹਾਇਤਾ ਪ੍ਰਦਾਨ ਕਰਨ ਲਈ Operation Dost ਦੀ ਸ਼ੁਰੂਆਤ ਕੀਤੀ।  ਭਾਰਤ ਨੇ ਮਲਬੇ ਵਿੱਚੋਂ ਲੋਕਾਂ ਨੂੰ ਲੱਭਣ ਅਤੇ ਬਚੇ ਨੂੰ ਲੱਭਣ ਲਈ ਡਾਕਟਰੀ ਸਹਾਇਤਾ, ਖੋਜ ਤੇ ਬਚਾਅ ਟੀਮਾਂ ਭੇਜੀਆਂ ਹਨ। ਜਿੰਨਾ ਨਾਲ ਕਾਫੀ ਸਹਾਇਤਾ ਮਿਲ ਰਹੀ ਹੈ। ਹੋਰ ਜਾਣਕਾਰੀ ਦਿੰਦੇ ਹੋਏ ਇਹ ਵੀ ਦਸ ਦਿੰਦੇ ਹਾਂ ਕਿ ਭਾਰਤ ਨੇ ਤੁਰਕੀ ਅਤੇ ਸੀਰੀਆ ‘ਚ ਹੋਰ ਸਹਾਇਤਾ ਲਈ ਰਾਹਤ ਸਮੱਗਰੀ, ਇੱਕ ਮੋਬਾਈਲ ਹਸਪਤਾਲ ਅਤੇ ਵਿਸ਼ੇਸ਼ ਖੋਜ ਅਤੇ ਬਚਾਅ ਟੀਮਾਂ ਭੇਜੀਆਂ ਸਨ।


 


 

Story You May Like