The Summer News
×
Friday, 17 May 2024

ਅਜਿਹਾ ਕੀ ਹੋਇਆ ਅਭਿਨੇਤਰੀ ਨਾਲ ਕਿ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ, ਕਿਹਾ – ਮੁਸ਼ਕਿਲ ਦੌਰ ਤੋਂ ਗੁਜ਼ਰ ਰਹੀ ਹਾਂ

ਚੰਡੀਗੜ੍ਹ : ਬਾਲੀਵੁੱਡ ਦੀ ਚੁਲਬੁਲੀ ਅਭਿਨੇਤਰੀ ਕਾਜੋਲ ਕਾਫੀ ਮਸ਼ਹੂਰ ਅਭਿਨੇਤਰੀ ਹੈ।  ਕਾਜੋਲ ਨੇ ਹੁਣ ਤਕ ਇੰਡਸਟਰੀ ਨੂੰ ਅਤੇ ਨਾਲ ਹੀ ਪ੍ਰਸ਼ੰਸਕਾਂ ਨੂੰ ਕਾਫੀ ਫਿਲਮਾਂ ਦਿੱਤੀਆ ਹਨ। ਦਸ ਦਈਏ ਕਿ ਚੁਲਬੁਲੇ ਸੁਭਾਅ ਵਾਲੀ ਅਭਿਨੇਤਰੀ ਨਾਲ ਕੀ ਹੋਇਆ ਅਜਿਹਾ ਕਿ ਉਸ ਨੇ ਇੰਨਾ ਵੱਡਾ ਫੈਸਲਾ ਲੈ ਲਿਆ ਹੈ। ਕਾਜੋਲ ਦੇ ਪ੍ਰਸ਼ੰਸਕਾ ਨੂੰ ਵੱਡਾ ਝਟਕਾ ਲੱਗਾ ਹੈ। ਸੋਸ਼ਲ ਮੀਡੀਆ ਇੰਸਟਾਗ੍ਰਾਮ ਤੋਂ ਅਭਿਨੇਤਰੀ ਨੇ ਦੂਰੀ ਬਣਾ ਲਈ ਹੈ। ਜੀ ਹਾਂ ਕਾਜੋਲ ਜੋ ਕੀ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਸੀ ਉਸ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ। ਇਸ ਦੇ ਨਾਲ ਹੀ ਉਸ ਨੇ ਇਕ ਪੋਸਟ ਸਾਂਝਾ ਕਰ ਕੇ ਲਿਖਿਆ ਕੀ ਉਹ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੀ ਹੈ। ਕਾਜੋਲ ਨੇ ਅਚਾਨਕ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਕਾਜੋਲ ਨੇ ਸਾਰੀਆਂ ਪੋਸਟਾਂ ਵੀ ਡਿਲੀਟ ਕਰ ਦਿੱਤੀਆਂ ਹਨ। ਉਸ ਨੇ ਕਿਹਾ ਕਿ ਉਸ ਨੂੰ ਕੁਝ ਸਮੇਂ ਦੇ ਲਈ ਬ੍ਰੈਕ ਚਾਹੀਦਾ ਹੈ।


24-1


ਕਾਜੋਲ ਨੇ ਸਾਂਝੀ ਕੀਤੀ ਸਿਰਫ ਇਹ ਪੋਸਟ


ਅਭਿਨੇਤਰੀ ਕਾਜੋਲ ਨੇ ਲਿਖਿਆ, ' ਦੁਖੀ ਹੁੰਦੇ ਹੋਏ ਉਸ ਨੇ ਲਿਖਿਆ ਕਿ ਫਿਲਹਾਲ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੀ ਹਾਂ।' ਇਸ ਲਈ ਮੈਂ ਕੁਝ ਸਮੇਂ ਦੇ ਲਈ ਸੋਸ਼ਲ ਮੀਡੀਆ ‘ਤੇ ਬਾਕੀ ਚੀਜ਼ਾ ਤੋਂ ਬ੍ਰੇਕ ਲੈ ਰਹੀ ਹਾਂ। ਕਾਜੋਲ ਦੀ ਇਸ ਪੋਸਟ ਨੇ ਸੋਸ਼ਲ ਮੀਡੀਆ 'ਤੇ ਤਬਾ % ਹੀ ਲਿਆ ਦਿੱਤੀ ਹੈ। ਇਸ ਇਕ ਪੋਸਟ ਨਾਲ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ।


24-23


ਪ੍ਰਸ਼ੰਸਕਾਂ ਹੋਏ ਪ੍ਰੋਸ਼ਾਨ


ਜਦ ਪ੍ਰਸ਼ੰਸਕਾਂ ਨੂੰ ਕਾਜੋਲ ਦੇ ਬਾਰੇ ਪਤਾ ਲੱਗਾ ਤਾਂ ਪ੍ਰਸ਼ੰਸਕਾਂ ਦੇ ਕੁਮੇਂਟ ਦੀ ਬਰਸਾਤ ਹੋ ਗਈ। ਪ੍ਰਸ਼ੰਸਕ ਕਾਜੋਲ ਤੋਂ ਉਹਨਾਂ ਦੇ ਇਸ ਵੱਡੇ ਫੈਸਲੇ ਦਾ ਜਵਾਬ ਮੰਗ ਰਹੇ ਹਨ। ਉਹ ਕਹਿ ਰਹੇ ਹਨ ਕਿ ਅਜਿਹਾ ਕਿ ਹੋਇਆ ਜਿਸ ਕਾਰਨ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਬ੍ਰੈਂਕ ਲੈ ਲਿਆ ਹੈ। ਇਸ ਦੇ ਨਾਲ ਹੀ ਦਸ ਦਈਏ  ਕਿ ਪ੍ਰਸ਼ੰਸਕਾਂ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਪੁੱਛਿਆ ਕਿ ਜਿਸ ਵੀ ਬੁਰੇ ਵਕਤ ਤੋਂ ਕਾਜੋਲ ਗੁਜ਼ਰ ਰਹੀ ਹੈ, ਜਲਦੀ ਜਲਦੀ ਉਹ ਸਹੀ ਹੋ ਜਾਵੇ। ਅਸੀਂ ਕਾਜੋਲ ਨੂੰ ਪਿਆਰ ਕਰਦੇ ਹਾਂ।  


24-3


ਕਾਜੋਲ ਦੀ ਆ ਰਹੀ ਇਹ ਫਿਲਮ


ਅਭਿਨੇਤਰੀ ਕਾਜੋਲ ਦੇ ਆਖਰੀ ਫਿਲਮ 'ਸਲਾਮ ਵੈਂਕੀ'  ਕੀਤੀ ਸੀ। ਅਭਿਨੇਤਰੀ ਦੀ ਫਿਲਮ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਇਸ ਦੇ ਨਾਲ ਹੀ ਦਸ ਦਈਏ ਕਿ ਕਾਜੋਲ ਜਲਦ ਹੀ 'ਲਸਟ ਸਟੋਰੀਜ਼ 2' 'ਚ ਨਜ਼ਰ ਆਵੇਗੀ।

Story You May Like